Talvar Main Kalgidhar Di Han

Talvar Main Kalgidhar Di Han

Amar Singh Chamkila

Длительность: 4:44
Год: 1985
Скачать MP3

Текст песни

ਤਲਵਾਰ ਕਲਗੀਧਰ ਦੀ ਹਾਂ
ਮੈਂ ਨਹੀਂ ਕਿਸੇ ਤੋਂ ਡਰਦੀ ਹਾਂ
ਮੈਨੂੰ ਚੋਜੀ ਜਦੋਂ ਚਲਾਉਂਦੇ ਨੇ
ਮੈਂ ਲੋ ਥਾਂ ਢੇਰੀ ਕਰਦੀ ਹਾਂ
ਤਲਵਾਰ ਮੈਂ ਕਲਗੀਧਰ ਦੀ ਹਾਂ ਹੋ ਹੋ

ਮੈਂ ਤੀਰ ਸੱਚੀ ਸਰਕਾਰ ਦਾ ਹਾਂ
ਮੈਂ ਨਹੀਂ ਕਿਸੇ ਤੋਂ ਹਾਰ ਦਾ ਹਾਂ
ਮੈਨੂੰ ਸਤਗੁਰੂ ਜਦੋਂ ਚਲਾਉਂਦੇ ਨੇ
ਮੈਂ ਚੁਨ ਚੁਨ ਵੈਰੀ ਮਾਰਦਾ ਹਾਂ
ਮੈਂ ਤੀਰ ਸੱਚੀ ਸਰਕਾਰ ਦਾ ਹਾਂ ਹੋ ਹੋ

ਮੈਨੂੰ ਮੇਰੇ ਸਤਗੁਰੂ ਰੱਖਦੇ ਸਦਾ ਨੇ ਹਿੱਕ ਨਾਲ ਲਾਈ
ਜੀਵਨ ਭਰ ਮੈਂ ਵੱਖ ਨਹੀਂ ਹੋਣਾ
ਐਸੀ ਪ੍ਰੀਤ ਮੈਂ ਪਾਈ
ਮੈਂ ਹੱਸ ਕੇ ਵਾਰ ਨੂੰ ਜਰਦੀ ਹਾਂ
ਮੈਂ ਨਹੀਂ ਕਿਸੇ ਤੋਂ ਡਰਦੀ ਹਾਂ
ਮੈਨੂੰ ਚੋਜੀ ਜਦੋਂ ਚਲਾਉਂਦੇ ਨੇ
ਮੈਂ ਲੋ ਥਾਂ ਢੇਰੀ ਕਰਦੀ ਹਾਂ
ਤਲਵਾਰ ਮੈਂ ਕਲਗੀਧਰ ਦੀ ਹਾਂ ਹੋ ਹੋ

ਮੈਨੂੰ ਕਿਤਨਾ ਪਿਆਰ ਨੇ ਕਰਦੇ ਕੀ ਦੱਸਾ ਤਲਵਾਰੇ
ਹਰ ਦਮ ਮੋਢੇ ਲਾਹ ਕੇ ਰੱਖਦੇ
ਮੈਨੂੰ ਪ੍ਰੀਤਮ ਪਿਆਰੇ
ਮੈਂ ਸਾਥੀ ਬਖਸ਼ਨਹਾਰ ਦਾ ਹਾਂ
ਮੈਂ ਨਹੀਂ ਕਿਸੇ ਤੋਂ ਹਾਰ ਦਾ ਹਾਂ
ਮੈਨੂੰ ਸਤਗੁਰੂ ਜਦੋਂ ਚਲਾਉਂਦੇ ਨੇ
ਮੈਂ ਚੁਨ ਚੁਨ ਵੈਰੀ ਮਾਰਦਾ ਹਾਂ
ਮੈਂ ਤੀਰ ਸੱਚੀ ਸਰਕਾਰ ਦਾ ਹਾਂ ਹੋ ਹੋ

ਮੈਂ ਬਿਜਲੀ ਦੇ ਵਾਂਗਰ ਲਿਸ਼ਕਾ
ਵੈਰੀ ਕਰ ਦਿਆਂ ਅੰਨੇ
ਤਾਹੀਓਂ ਤੀਰਾ ਸਾਰੀ ਦੁਨੀਆ ਮੇਰਾ ਲੋਹਾ ਮੰਨੇ
ਮੈਂ ਅੱਗ ਦੇ ਵਾਂਗੂ ਵਰਦੀ ਹਾਂ
ਮੈਂ ਨਹੀਂ ਕਿਸੇ ਤੋਂ ਡਰਦੀ ਹਾਂ
ਮੈਨੂੰ ਚੋਜੀ ਜਦੋਂ ਚਲਾਉਂਦੇ ਨੇ
ਮੈਂ ਲੋ ਥਾਂ ਢੇਰੀ ਕਰਦੀ ਹਾਂ
ਤਲਵਾਰ ਮੈਂ ਕਲਗੀਧਰ ਦੀ ਹਾਂ ਹੋ ਹੋ

ਸ਼ੂਕਾਂ ਜਦ ਮੈਂ ਵਿੱਚ ਹਵਾ ਦੇ
ਕੰਮਦੇ ਪਰਵਤ ਸਾਰੇ
ਜਦ ਆਜ਼ਾਦ ਕਮਾਣੋ ਹੋਵਾ
ਚੜ ਚੜ ਪੈਣ ਅੰਗਾਰੇ
ਮੈਂ ਹਰ ਦਮ ਜਿੰਦੜੀ ਵਾਰ ਦਾ ਹਾਂ
ਮੈਂ ਨਹੀਂ ਕਿਸੇ ਤੋਂ ਹਾਰ ਦਾ ਹਾਂ
ਮੈਨੂੰ ਸਤਗੁਰੂ ਜਦੋਂ ਚਲਾਉਂਦੇ ਨੇ
ਮੈਂ ਚੁਨ ਚੁਨ ਵੈਰੀ ਮਾਰਦਾ ਹਾਂ
ਮੈਂ ਤੀਰ ਸੱਚੀ ਸਰਕਾਰ ਦਾ ਹਾਂ
ਤਲਵਾਰ ਮੈਂ ਕਲਗੀਧਰ ਦੀ ਹਾਂ
ਮੈਂ ਤੀਰ ਸੱਚੀ ਸਰਕਾਰ ਦਾ ਹਾਂ
ਤਲਵਾਰ ਮੈਂ ਕਲਗੀਧਰ ਦੀ ਹਾਂ ਹੋ ਹੋ