Lakeeran (From "Mittran Da Challeya Truck Ni")

Lakeeran (From "Mittran Da Challeya Truck Ni")

Amrinder Gill

Длительность: 4:29
Год: 2025
Скачать MP3

Текст песни

ਮੈਨੂੰ ਦੱਸਿਆ ਕਿਸੇ ਨੇ ਹੱਥ ਵੇਖ ਕੇ
ਕੇ ਓਹ ਤੇਰੀਆਂ ਲਕੀਰਾਂ ਵਿੱਚ ਨਹੀਂ
ਮੈਨੂੰ ਦੱਸਿਆ ਕਿਸੇ ਨੇ ਹੱਥ ਵੇਖ ਕੇ
ਕੇ ਓਹ ਤੇਰੀਆਂ ਲਕੀਰਾਂ ਵਿੱਚ ਨਹੀਂ
ਕਾਹਨੂੰ ਪਾਉਂਦੀ ਫੜੀ ਐ ਜ਼ਿਦ ਉਸ ਨੂ
ਜੋ ਤੇਰੀ ਤਕਦੀਰਾਂ ਵਿੱਚ ਨਹੀਂ
ਮੇਰੇ ਪਾਗਲਪਨ ਦੀ ਹੱਦ ਵੇਖੇਗਾ
ਮੇਰੇ ਇਸ਼ਕ ਨੂੰ ਸਾਰਾ ਜਗ ਵੇਖੇਗਾ
ਮੇਰੀ ਰੂਹ ਦੀ ਪਈ ਗਈ ਸਾਂਝ ਰੂਹਾਂ ਨਾਲ
ਲੋੜ ਰਹੀ ਕੋਈ ਸ਼ਰੀਰਾਂ ਦੀ ਨਹੀਂ
ਮੈਨੂੰ ਦੱਸਿਆ ਕਿਸੇ ਨੇ ਹੱਥ ਵੇਖ ਕੇ
ਕੇ ਓਹ ਤੇਰੀਆਂ ਲਕੀਰਾਂ ਵਿੱਚ ਨਹੀਂ
ਮੈਨੂੰ ਦੱਸਿਆ ਕਿਸੇ ਨੇ ਹੱਥ ਵੇਖ ਕੇ
ਕੇ ਓਹ ਤੇਰੀਆਂ ਲਕੀਰਾਂ ਵਿੱਚ ਨਹੀਂ

ਬਦਲ ਜਾਂਦੇ ਨੇ ਲੇਖ ਦਿਲ ਸੱਚਾ ਚਾਹੀਦਾ
ਪੱਥਰਾਂ ਚ ਰੱਬ ਹੈ ਇਰਾਦਾ ਪੱਕਾ ਚਾਹੀਦਾ
ਮੇਰਾ ਪਿਆਰ ਤਾਂ ਸਭ ਤੇ ਪੈ ਜਾਣਾ ਭਾਰੀ
ਸਾਡੇ ਪੱਖ ਚ ਖੜਨੀ ਕਾਇਨਾਤ ਆ ਸਾਰੀ
ਆਪੇ ਸਮਝ ਆ ਜਾਏ ਜਨੀਂ ਲੋਕਾਂ ਨੂ
ਫਾਇਦਾ ਕੋਈ ਤਕਰੀਰਾਂ ਚ ਨਹੀਂ
ਮੈਨੂੰ ਦੱਸਿਆ ਕਿਸੇ ਨੇ ਹੱਥ ਵੇਖ ਕੇ
ਕੇ ਓਹ ਤੇਰੀਆਂ ਲਕੀਰਾਂ ਵਿੱਚ ਨਹੀਂ
ਮੈਨੂੰ ਦੱਸਿਆ ਕਿਸੇ ਨੇ ਹੱਥ ਵੇਖ ਕੇ
ਕੇ ਓਹ ਤੇਰੀਆਂ ਲਕੀਰਾਂ ਵਿੱਚ ਨਹੀਂ

ਫਿਕਰ ਨਾ ਕਰੀ ਬੈਠੀ ਦਿਲ ਨਾ ਤੂੰ ਤੋੜ ਕੇ
ਵਕਤਾਂ ਦੇ ਕਾਫਲੇ ਮੈਂ ਲੈ ਆਉਣੇ ਮੋੜ ਕੇ
ਦੱਸ ਕੀ ਨਹੀਂ ਹੁੰਦਾ ਹੋਵੇ ਜਜ਼ਬੇ ਚ ਘਾਟ ਨਾ
ਦਿਲਾਂ ਤੋਂ ਦਿਲਾਂ ਦੀ ਹੁੰਦੀ ਬਹੁਤੀ ਲੰਮੀ ਵਾਟ ਨਾ
ਐਸਾ ਪਾਵਾਂਗੇ ਮੁਕਾਮ ਵਿਂਦਰ’ਆ
ਜੋ ਪਾਇਆ ਰਾਂਝੇ ਤੇ ਹੀਰਾ ਨੇ ਨਹੀਂ
ਮੈਨੂੰ ਦੱਸਿਆ ਕਿਸੇ ਨੇ ਹੱਥ ਵੇਖ ਕੇ
ਕੇ ਓਹ ਤੇਰੀਆਂ ਲਕੀਰਾਂ ਵਿੱਚ ਨਹੀਂ
ਮੈਨੂੰ ਦੱਸਿਆ ਕਿਸੇ ਨੇ ਹੱਥ ਵੇਖ ਕੇ
ਕੇ ਓਹ ਤੇਰੀਆਂ ਲਕੀਰਾਂ ਵਿੱਚ ਨਹੀਂ