Ki Banu Duniya Da - Jhankar Beats

Ki Banu Duniya Da - Jhankar Beats

Gurdas Maan

Альбом: Gurdas Maan Jhankar
Длительность: 3:04
Год: 2023
Скачать MP3

Текст песни

ਘੱਘਰੇ ਵੀ ਗਏ ਫੁੱਲਕਾਰੀਆਂ ਨ ਵੀ ਗਈਆਂ
ਕੰਨਾਂ ਵਿਚ ਕੋਕਰੁ ਤੇ ਵਾਲੀਆਂ ਵੀ ਗੈਯਾਨ
ਰੇਸ਼ਮੀ ਦੁਪੱਟੇ ਡੋਰੇ ਜਾਲੀਆਂ ਵੀ ਗਈਆਂ
ਕੁੰਡ ਵੀ ਗਏ ਤੇ ਕੁੰਡ ਵਾਲੀਆਂ ਵੀ ਗਈਆਂ
ਚਲ ਪਏ ਵਲੈਤੀ ਬਾਣੇ
ਓ ਕੀ ਬਣੂ ਦੁਨੀਆਂ ਦਾ
ਸਚੇ ਪਾਤ੍ਸ਼ਾਹ ਵਾਹਿਗੁਰੂ ਜਾਣੇ
ਕੀ ਬਣੂ ਦੁਨੀਆਂ ਦਾ ਹਾਏ

ਸਿਰ ਉੱਤੇ ਮਟਕਾ ਖੂਹੀ ਦੇ ਪਾਣੀ ਦਾ
ਤਾਪ ਕੇੜਾ ਝੱਲੇ ਅੱਥਰੀ ਜਵਾਨੀ ਦਾ
ਜੇਡੇ ਪਾਸੇ ਜਾਵੇ ਤੁਮਕਾਰਾ ਪੈਂਦੀਆਂ
ਅੱਡੀ ਨਾਲ ਤੇਰੀਆਂ ਪੰਜੇਬਾਂ ਖੇਂਦਿਆਂ
ਵਡੀਏ ਮਜਾਜਨੇ ਮਜਾਜ ਭੁਲ ਗਯੀ
ਗਿਧੇਆਂ  ਦੀ ਰਾਣੀ ਫਾਸ਼ਿਨਾਂ ਚ ਰੁਲ ਗਯੀ
ਸੁਣਦੀ ਅੰਗਰੇਜ਼ੀ ਗਾਨੇ
ਓ ਕੀ ਬਣੂ ਦੁਨੀਆਂ ਦਾ ਹਾਏ

ਮੁੰਡੇ ਵੀ ਬਿਚਾਰੇ ਕੇੜੀ ਗੱਲੋਂ ਕੱਟ ਨੇ
ਹਰ ਵੇਲੇ ਝਾੜ ਦੇ ਮੁੱਛਾਂ ਨੂੰ ਵੱਟ ਨੇ
ਬਾਪੂ ਫਿਰੇ ਖੇਤਾਂ ਵਿੱਚ ਨੱਕੇ ਮੋੜ ਦਾ
ਮੁੰਡਾ ਪੜ੍ਹੇ college ਡੱਕਾ ਨੀ ਤੋੜ ਦਾ
ਚੰਗੀਆਂ ਪੜ੍ਹਾਈਆਂ ਤੋਰਾ ਫੇਰਾ ਮਿਤ੍ਰੋਂ
ਬੱਸ ਦੋਵਾਂ ਥਾਵਾਂ ਉੱਤੇ ਡੇਰਾ ਮਿਤ੍ਰੋਂ
ਜਾ  ਠੇਕੇ ਜਾ ਥਾਣੇ
ਓ ਕੀ ਬਣੂ ਦੁਨੀਆਂ ਦਾ ਹਾਏ

Hello hello
Hello hello thank you ਕਰਨ ਨੱਢੀਆਂ
ਆ ਗਈਆਂ ਵਲੈਤੋਂ  ਅੰਗਰੇਜ਼ ਵੱਡੀਆਂ
I don't like ਤੇ ਪੰਜਾਬੀ ਹਿੰਦੀ ਨੂ
ਸ਼ਰਮ ਨੀ ਔਂਦੀ ਸਾਨੂ ਗਾਲ਼ਾਂ ਦਿੰਦੀ ਨੂ
Disco ਦਿਵਾਨੀਏ ਨੰਗੇਜ਼ ਕੱਜ ਨੀ
ਲੋਕੀ ਤੇਰਾ ਵੇਖਦੇ ਤਮਾਸ਼ਾ ਅੱਜ ਨੀ
ਤੂੰ ਰੰਗ ਰੱਲੀਆਂ ਮਾਣੇ
ਓ ਕੀ ਬਣੂ ਦੁਨੀਆਂ ਦਾ ਹਾਏ

ਨਸ਼ੇਆਂ ਨੇ ਪੱਟ ਦੇ ਪੰਜਾਬੀ ਗੱਬਰੂ
ਕੜਕਾਂ ਹੱਡੀਆਂ ਵਜੌਂਣ ਡਮਰੂ
ਸਿਆਸਤਾਂ ਨੇ ਮਾਰਲੀ ਜਵਾਨੀ ਚੜ੍ਹ ਦੀ
ਦਿਲ ਮਿਲੇ ਕਿੱਥੇ ਅੱਖ ਕਿੱਥੇ ਲੜ ਦੀ
ਮਰਜਾਨੇ ਮਾਨਾ ਕੀ ਭਰੋਸਾ ਕਲ ਦਾ
ਬੁਰਾ ਨੀ ਮਨਾਈ ਦਾ ਕਿਸੀ ਦੀ ਗਲ ਦਾ
ਕਿਹ ਗਏ ਨੇ ਲੋਕ ਸਿਆਣੇ
ਓ ਕੀ ਬਣੂ ਦੁਨੀਆਂ ਦਾ
ਸਚੇ ਪਾਤ੍ਸ਼ਾਹ ਵਾਹਿਗੁਰੂ ਜਾਣੇ
ਕੀ ਬਣੂ ਦੁਨੀਆਂ ਦਾ
ਸਚੇ ਪਾਤ੍ਸ਼ਾਹ ਵਾਹਿਗੁਰੂ ਜਾਣੇ
ਕੀ ਬਣੂ ਦੁਨੀਆਂ ਦਾ