Main Hi Jhoothi

Main Hi Jhoothi

Gurdas Maan

Альбом: Main Hi Jhoothi
Длительность: 3:48
Год: 2024
Скачать MP3

Текст песни

ਮੈਂ ਚੰਗੀ-ਭਲੀ ਹੱਸਦੀ ਸਾਂ ਕਰਕੇ ਸ਼ਰਾਰਤਾਂ
ਕਿੱਥੋਂ ਤੇਰੇ ਪਿਆਰ ਦੀਆਂ ਪੈ ਗਈਆਂ ਬੁਝਾਰਤਾਂ?
ਕਿੱਥੋਂ ਤੇਰੇ ਪਿਆਰ ਦੀਆਂ ਪੈ ਗਈਆਂ ਬੁਝਾਰਤਾਂ?

ਹਾਸਿਆਂ ਨੂੰ ਰੱਖਤਾ ਤਮਾਸ਼ਿਆਂ ਨੇ ਰੋਲ਼ ਕੇ
ਹਾਸਿਆਂ ਨੂੰ ਰੱਖਤਾ ਤਮਾਸ਼ਿਆਂ ਨੇ ਰੋਲ਼ ਕੇ
ਕਿਹੜੇ-ਕਿਹੜੇ ਦੁੱਖ ਤੈਨੂੰ ਦੱਸਾਂ ਬੋਲ-ਬੋਲ ਕੇ?

ਮੈਂ ਹੀ ਝੂਠੀ ਪੈ ਜੂੰ, ਵੇ ਮਾਹੀਆ, ਉੱਚਾ-ਨੀਵਾਂ ਬੋਲ ਕੇ

ਦਿਲ ਤਾਂ ਕਰੇ ਮੈਂ ਗੁੱਸਾ ਕੱਢ ਦੇਵਾਂ ਖੋਲ੍ਹ ਕੇ
ਮੈਂ ਹੀ ਝੂਠੀ ਪੈ ਜੂੰ, ਵੇ ਮਾਹੀਆ, ਉੱਚਾ-ਨੀਵਾਂ ਬੋਲ ਕੇ

ਵੇ ਮਾਹੀਆ, ਵੇ ਸੱਜਣਾ, ਸਾਡੀ ਕੱਢੀ ਜਾਨੈ ਜਾਨ
ਵੇ ਮਾਹੀਆ, ਵੇ ਸੱਜਣਾ, ਸਾਡੀ ਕੱਢੀ ਜਾਨੈ ਜਾਨ
ਵੇ ਗੱਲ ਸੁਣ ਮਹਿਰਮਾਂ, ਦਿਲਾਂ ਦਿਆ ਮਹਿਰਮਾਂ
ਵੇ ਗੱਲ ਸੁਣ ਮਹਿਰਮਾਂ, ਦਿਲਾਂ ਦਿਆ ਮਹਿਰਮਾਂ

ਕਸਮਾਂ ਵੀ ਝੂਠੀਆਂ ਤੇ ਲਾਰੇ ਤੇਰੇ ਝੂਠੇ ਨੇ
ਜਿੰਨੇ ਵੀ ਬਹਾਨੇ ਕੀਤੇ, ਸਾਰੇ ਤੇਰੇ ਝੂਠੇ ਨੇ
ਕਸਮਾਂ ਵੀ ਝੂਠੀਆਂ ਤੇ ਲਾਰੇ ਤੇਰੇ ਝੂਠੇ ਨੇ
ਜਿੰਨੇ ਵੀ ਬਹਾਨੇ ਕੀਤੇ, ਸਾਰੇ ਤੇਰੇ ਝੂਠੇ ਨੇ

ਖ਼ਰੀ-ਖੋਟੀ ਦੱਸਾਂ ਕੀ ਮੈਂ, ਤੱਕੜੀ 'ਚ ਤੋਲ ਕੇ?
ਖ਼ਰੀ-ਖੋਟੀ ਦੱਸਾਂ ਕੀ ਮੈਂ, ਤੱਕੜੀ 'ਚ ਤੋਲ ਕੇ?
ਮੈਂ ਹੀ ਝੂਠੀ ਪੈ ਜੂੰ, ਵੇ ਮਾਹੀਆ, ਉੱਚਾ-ਨੀਵਾਂ ਬੋਲ ਕੇ

ਦਿਲ ਤਾਂ ਕਰੇ ਮੈਂ ਗੁੱਸਾ ਕੱਢ ਦੇਵਾਂ ਖੋਲ੍ਹ ਕੇ
ਮੈਂ ਹੀ ਝੂਠੀ ਪੈ ਜੂੰ, ਵੇ ਮਾਹੀਆ, ਉੱਚਾ-ਨੀਵਾਂ ਬੋਲ ਕੇ

ਮੈਂ ਚੰਗੀ-ਭਲੀ ਹੱਸਦੀ ਸਾਂ ਕਰਕੇ ਸ਼ਰਾਰਤਾਂ
ਕਿੱਥੋਂ ਤੇਰੇ ਪਿਆਰ ਦੀਆਂ ਪੈ ਗਈਆਂ ਬੁਝਾਰਤਾਂ?

ਮਰਜਾਣੇ Maan'ਆਂ ਵੇਲਾ ਹੱਥ ਨਹੀਂ ਜੇ ਆਵਣਾ
ਲੱਭੇਂਗਾ ਗਵਾਚਿਆਂ ਨੂੰ, ਅਸਾਂ ਨਹੀਂ ਥਿਆਵਣਾ
ਮਰਜਾਣੇ Maan'ਆਂ ਵੇਲਾ ਹੱਥ ਨਹੀਂ ਜੇ ਆਵਣਾ
ਲੱਭੇਂਗਾ ਗਵਾਚਿਆਂ ਨੂੰ, ਅਸਾਂ ਨਹੀਂ ਥਿਆਵਣਾ

ਫ਼ਿਰ ਕੀ ਕਰੇਂਗਾ ਪਿੱਛੋਂ ਕਾਪੀਆਂ ਫ਼ਰੋਲ ਕੇ?
ਫ਼ਿਰ ਕੀ ਕਰੇਂਗਾ ਪਿੱਛੋਂ ਕਾਪੀਆਂ ਫ਼ਰੋਲ ਕੇ?
ਮੈਂ ਹੀ ਝੂਠੀ ਪੈ ਜੂੰ, ਵੇ ਮਾਹੀਆ, ਉੱਚਾ-ਨੀਵਾਂ ਬੋਲ ਕੇ

ਦਿਲ ਤਾਂ ਕਰੇ ਮੈਂ ਗੁੱਸਾ ਕੱਢ ਦੇਵਾਂ ਖੋਲ੍ਹ ਕੇ
ਮੈਂ ਹੀ ਝੂਠੀ ਪੈ ਜੂੰ, ਵੇ ਮਾਹੀਆ, ਉੱਚਾ-ਨੀਵਾਂ ਬੋਲ ਕੇ