Rehan De Rehan De
Hans Raj Hans
5:10ਐ ਬੜੇ ਪੁਰਾਣੇ ਪਿਆਰ ਭਰੇ ਖ਼ਤ ਤੇਰੇ ਖ਼ਤ ਤੇਰੇ ਖ਼ਤ ਤੇਰੇ ਮੇਰੇ ਕੀ ਲੱਗਦੇ ਨੇ, ਕੀ ਲੱਗਦੇ ਨੇ ਮੇਰੇ, ਦੱਸ ਕੀ ਲੱਗਦੇ ਨੇ ਐ ਉਜੜੇ ਹੋਏ ਖ਼ਵਾਬਾਂ ਦੇ ਜੋ ਡੇਰੇ, ਡੇਰੇ, ਡੇਰੇ ਮੇਰੇ ਕੀ ਲੱਗਦੇ ਨੇ, ਕੀ ਲੱਗਦੇ ਨੇ ਮੇਰੇ, ਦੱਸ ਕੀ ਲੱਗਦੇ ਨੇ ਕਈ ਵਾਰ ਇਰਾਦਾ ਕੀਤਾ ਐ ਤੈਨੂੰ ਭੁੱਲ ਜਾਵਾਂ ਖ਼ਤ ਸਾੜ ਦਿਆਂ, ਖ਼ਤ ਸਾੜ ਦਿਆਂ ਅਨਭੋਲ ਉਮਰ ਦੀਆਂ ਸਾਂਝਾਂ ਨੂੰ ਫ਼ਰਜ਼ਾਂ ਦੀ ਫ਼ਾਂਸੀ ਚਾੜ ਦਿਆਂ, ਖ਼ਤ ਸਾੜ ਦਿਆਂ ਇੱਕ ਇੱਕ ਅੱਖਰ ਚੋਂ ਤੇਰੇ ਜੋ ਸੌ ਸੌ ਦਿਸਦੇ ਚਿਹਰੇ ਏ ਚਿਹਰੇ ਮੇਰੇ ਕੀ ਲੱਗਦੇ ਨੇ, ਕੀ ਲੱਗਦੇ ਨੇ ਮੇਰੇ, ਦੱਸ ਕੀ ਲੱਗਦੇ ਨੇ ਐ ਬੜੇ ਪੁਰਾਣੇ ਪਿਆਰ ਭਰੇ ਖ਼ਤ ਤੇਰੇ ਖ਼ਤ ਤੇਰੇ ਖ਼ਤ ਤੇਰੇ ਖ਼ਤ ਤੇਰੇ ਮੇਰੇ ਕੀ ਲੱਗਦੇ ਨੇ, ਕੀ ਲੱਗਦੇ ਨੇ ਮੇਰੇ, ਦੱਸ ਕੀ ਲੱਗਦੇ ਨੇ ਜਿਸ ਜਗ੍ਹਾ ਤੇ ਮਿਲਕੇ ਬਹਿੰਦੇ ਸਾਂ ਆ ਵੇਖ਼ ਨਜ਼ਾਰਾ ਓ ਬਦਲ ਗਿਆ, ਓ ਬਦਲ ਗਿਆ ਇੱਕ ਤੇਰੇ ਬਾਜੋ ਸ਼ਹਿਰ ਤੇਰਾ ਸਾਰੇ ਦਾ ਸਾਰਾ ਹਾਏ ਬਦਲ ਗਿਆ, ਓਏ ਬਦਲ ਗਿਆ ਕੋਈ ਦੂਰ ਉਡਾਰੀ ਮਾਰ ਗਿਆ ਖ਼ਾਲੀ ਪਏ ਬਨੇਰੇ, ਬਨੇਰੇ ਮੇਰੇ ਕੀ ਲੱਗਦੇ ਨੇ, ਕੀ ਲੱਗਦੇ ਨੇ ਮੇਰੇ, ਦੱਸ ਕੀ ਲੱਗਦੇ ਨੇ ਐ ਬੜੇ ਪੁਰਾਣੇ ਪਿਆਰ ਭਰੇ ਖ਼ਤ ਤੇਰੇ ਖ਼ਤ ਤੇਰੇ ਖ਼ਤ ਤੇਰੇ ਮੇਰੇ ਕੀ ਲੱਗਦੇ ਨੇ, ਕੀ ਲੱਗਦੇ ਨੇ ਮੇਰੇ, ਦੱਸ ਕੀ ਲੱਗਦੇ ਨੇ ਬੱਸ ਚੇਤੇ ਕਰਕੇ ਰੋ ਲੈਣਾ ਕਦੇ ਓਹ ਵੀ ਵੇਲੇ ਹੁੰਦੇ ਸੀ, ਹਾਏ ਹੁੰਦੇ ਸੀ ਜਿਸ ਵੇਲੇ ਹੱਸਣ ਵਾਲੇ ਨੇ ਤੇਰੇ ਵਾਲਾਂ ਵਿੱਚ ਫੁੱਲ ਗੁੰਦੇ ਸੀ, ਫੁੱਲ ਗੁੰਦੇ ਸੀ ਤੇਰੀ ਯਾਦ ਨੇ ਵਲਗਣ ਵਾਲੇ ਜਿਹੜੇ ਮੇਰੀ ਰੂਹ ਦੇ ਚਾਰ ਚੁਫੇਰੇ , ਚੁਫੇਰੇ ਮੇਰੇ ਕੀ ਲੱਗਦੇ ਨੇ, ਕੀ ਲੱਗਦੇ ਨੇ ਮੇਰੇ, ਦੱਸ ਕੀ ਲੱਗਦੇ ਨੇ ਐ ਬੜੇ ਪੁਰਾਣੇ ਪਿਆਰ ਭਰੇ ਖ਼ਤ ਤੇਰੇ ਖ਼ਤ ਤੇਰੇ ਖ਼ਤ ਤੇਰੇ ਮੇਰੇ ਕੀ ਲੱਗਦੇ ਨੇ, ਕੀ ਲੱਗਦੇ ਨੇ ਮੇਰੇ, ਦੱਸ ਕੀ ਲੱਗਦੇ ਨੇ