Khare To'N Khare

Khare To'N Khare

Manjit Singh Sohi

Альбом: Kirpa Di Aan
Длительность: 3:15
Год: 2025
Скачать MP3

Текст песни

ਮੰਜਿਆਂ ਤੇ ਪਏ ਭਲਵਾਨ ਵੇਖੇ ਨੇ
ਦੁਨੀਆਂ ਤੋਂ ਜਾਂਦੇ ਬਲਵਾਨ ਵੇਖੇ ਨੇ
ਚੋਰਾਂ ਵਿਚ ਸਾਧ ,ਸਾਧਾਂ ਵਿਚ ਚੋਰ ਤੇ
ਭੋਲਿਆਂ ਚ ਬੈਠੇ ਕਈ ਸ਼ੈਤਾਨ ਵੇਖੇ ਨੇ
ਤੁਰ ਜਾਂਦੇ  ......?
ਪਰ ਕਦੇ ਆਉਂਦਾ ਨੀ .....?

ਮਿੱਟੀ ਚ ਮਿਲਾ ਤੇ ਕਿੰਨੇ ਖਰੇ ਤੋਂ ਖਰੇ ਸਮੇਂ ਤੋਂ ਕੋਈ ਹਾਲੇ ਤਾਂਹ ਦੇਖਿਆ

ਪਾਣੀਆਂ ਤੋਂ ਬਾਹਰ ਆਂਡੇ ਦੇਣ ਮੱਛੀਆਂ
ਪਾਵਰ ਆ ਕਿਹੜੀ ਜੋ ਚਲਾਉਂਦੀ ਦੁਨੀਆਂ
ਰੇਤ ਦੇ ਵੀ ਦਾਣੇ ਤੋਂ ਔਕਾਤ ਛੋਟੀ ਐ
ਅੰਬਰਾਂ ਨੂੰ ਐਵੇਂ ਟਾਕੀ ਲਾਉਂਦੀ ਦੁਨੀਆਂ
ਜਿਓਂਦਿਆ ਨੂੰ ਧੱਕੇ ਦਿੰਦਾ ਹਰ ਮਾਰਦਾ
ਮਰਿਆਂ ਨੂੰ ਰੋਂਦਾ ਸੰਸਾਰ ਦੇਖਿਆ
ਕੋਈ ਬੰਦਾ ਬਾਂਹ ਖੜੀ ਕਰਕੇ ਕਹੇ
ਰੱਬ ਤੋਂ ਮੈਂ ਵੱਡਾ ਕਲਾਕਾਰ ਦੇਖਿਆ

ਐਥੇ ਰਿਧ ਸਿੱਧੀਆਂ ਦੇ ਜਾਣੂ ਰਹੇ ਨਾ
ਐਥੇ ਕੋਰੇ ਊਣੇ ਵੀ ਰਹੇ ਨਾ ਮੱਤ ਦੇ
ਠਾਕਰਾਂ ਚੋ ਠਾਕਰ ਧੰਨੇ ਨੇ ਪਾ ਲਿਆ
ਬਹੁਤੇ ਰਹਿੰਦੇ ਸੰਗਲਾਂ ਨਾ ਨਾਮ ਜਪਦੇ
ਨੀਵਿਆਂ ਤੋਂ ਵਾਰ ਦਿੱਤਾ ਸਭ ਕੁਝ ਹੀ
ਕਿੱਥੇ ਐਨਾ ਉੱਚ ਦਾ ਕੋਈ ਪੀਰ ਦੇਖਿਆ
ਮਰਿਆ ਦੇ ਜਾਗਦੇ ਮਸਾਣ ਦੇਖੇ ਨੇ
ਜਿਓਂਦਿਆ ਦਾ ਮਾਰਿਆ ਜਮੀਰ ਦੇਖਿਆ

ਅੱਜਕਲ੍ਹ ਬਾਬਿਆਂ ਦਾ ਫੁੱਲ ਲੋਟ ਐ
ਬੱਸ ਬਾਬਾ ਨਾਨਕ ਕੱਟੂਗਾ ਜਭ ਨੂੰ
ਲੋਕ ਕਹਿੰਦੇ ਸਭ ਕੁਝ ਹੁਣੇ ਚਾਹੀਦਾ
ਕਾਲਰ ਤੋਂ ਫੜਕੇ ਪੁੱਛਣ ਰੱਬ ਨੂੰ
ਗੀਤ ਸੁਣ ਕਾਬਲ ਸਰੂਪਵਾਲੀ ਦੇ
ਹੁੰਦੀ ਗੀਤਕਾਰੀ ਦੀ ਅਖੀਰ ਦੇਖਿਓ
ਕੌਣ ਕਹਿੰਦੇ ਅੱਗ ਚ ਨੀ ਸੋਨਾ ਮੱਚਦਾ
ਮੜੀਆਂ ਚ ਮੱਚਦੇ ਸਰੀਰ ਦੇਖਿਓ