Aje Na Jaa
Simran Choudhary
2:37ਕਣੀਆਂ ਦੇ ਸਾਜ਼ ਵਿੱਚ, ਲਹਿਰਾਂ ਦੀ ਆਵਾਜ਼ ਵਿੱਚ ਕਿਸੇ ਮੈਨੂੰ ਛੋਇਆ ਐ ਬੱਦਲ਼ਾਂ ਦੇ ਮਿਜ਼ਾਜ ਵਿੱਚ ਫੁੱਲਾਂ ਵਾਲ਼ੇ ਬਾਗ਼ ਵਿੱਚ, ਸ਼ਾਮ ਦੇ ਵੈਰਾਗ ਵਿੱਚ ਕਿਸੇ ਮੈਨੂੰ ਮੋਹਿਆ ਐ ਮੇਰੇ ਆਪਣੇ ਰਾਗ ਵਿੱਚ ਰੁੱਖਾਂ ਦੀ ਹਵਾ ਆਖੇ, ਸੋਹਣਿਆ ਤੇਰੇ-ਮੇਰੇ ਰਾਹ ਇੱਕ ਹੋਣੇ ਆਂ ਤੇਰੇ-ਮੇਰੇ ਰਾਹ ਇੱਕ ਹੋਣੇ ਆਂ ਤੇਰੇ-ਮੇਰੇ ਰਾਹ ਇੱਕ ਹੋਣੇ ਆਂ ਆਪਾਂ ਇੱਕ-ਦੂਜੇ ਲਈ ਹੋਣੇ ਆਂ ਚੱਲ ਚੱਲੀਏ ਸੱਜਣਾ, ਕਿ ਜਿੱਥੇ ਹੋਣ ਅੰਬਰਾਂ ਨਾਲ਼ ਗੱਲਾਂ ਚੱਲ ਚੱਲੀਏ ਸੱਜਣਾ, ਕਿ ਜਿੱਥੇ ਹੋਣ ਅੰਬਰਾਂ ਨਾਲ਼ ਗੱਲਾਂ ਲੈਕੇ ਰੰਗ ਮੈਂ ਫ਼ੁੱਲਾਂ ਤੋਂ ਲੈਕੇ ਰੰਗ ਮੈਂ ਫ਼ੁੱਲਾਂ ਤੋਂ ਤੇਰੇ ਗੱਲ੍ਹਾਂ ਉੱਤੇ ਮੱਲਾਂ ਚੱਲ ਚੱਲੀਏ ਸੱਜਣਾ, ਕਿ ਜਿੱਥੇ ਹੋਣ ਅੰਬਰਾਂ ਨਾਲ਼ ਗੱਲਾਂ ਕਿੱਕਰਾਂ ਦੀ ਛਾਂਹ ਵਿੱਚ, ਸੰਗਣੀ ਓਹ ਥਾਂ ਵਿੱਚ ਕੋਈ ਆਕੇ ਵੱਸਿਆ ਐ ਦਿਲ ਦੇ ਮਕਾਂ ਵਿੱਚ ਪੱਤਰਾਂ ਦੇ ਚਾਹ ਵਿੱਚ, ਅੰਬਰਾਂ ਦੇ ਸਾਹ ਵਿੱਚ ਕੋਈ ਆਕੇ ਹੱਸਿਆ ਐ ਸੁਰਾਂ ਦੇ ਨਿਕਾਹ ਵਿੱਚ ਚੰਨ ਦੀ ਰਜ਼ਾ ਆਖੇ, ਸੋਹਣਿਆ ਤੇਰੇ-ਮੇਰੇ ਰਾਹ ਇੱਕ ਹੋਣੇ ਆਂ, ਹਾਂ ਤੇਰੇ-ਮੇਰੇ ਰਾਹ ਇੱਕ ਹੋਣੇ ਆਂ ਤੇਰੇ-ਮੇਰੇ ਰਾਹ ਇੱਕ ਹੋਣੇ ਆਂ ਆਪਾਂ ਇੱਕ-ਦੂਜੇ ਲਈ ਹੋਣੇ ਆਂ