Lak Mera Kach Warga - Duet

Lak Mera Kach Warga - Duet

Amar Singh Chamkila, Surinder Sonia

Альбом: Lak Mera Kach Warga
Длительность: 3:20
Год: 2000
Скачать MP3

Текст песни

ਆਰੀ ਆਰੀ ਆਰੀ ਆਰੀ ਆਰੀ
ਆਰੀ ਆਰੀ ਆਰੀ ਆਰੀ ਆਰੀ
ਵੇ ਸੱਚ ਪੁਛੋ ਕਿ ਦੁਖਦਾ ਵੇ ਮੈਂ ਤਾਂ ਤੇਰੇ ਫਿਕਰਾਂ ਦੀ ਮਾਰੀ
ਤੂੰ ਵੀ ਕਿਹੜਾ ਸੱਚ ਦਸਦੀ
ਹੋ ਤੂੰ ਵੀ ਕਿਹੜਾ ਸੱਚ ਦਸਦੀ
ਨੀ ਜਿਹੜੀ ਪੇਕਿਆਂ ਪਿੰਡ ਦੀ ਯਾਰੀ
ਮੈਂ ਸੱਚੀ ਮੁੱਚੀ ਸੱਚ ਦਸਦੀ
ਮੈਂ ਸੱਚੀ ਮੁੱਚੀ ਸੱਚ ਦਸਦੀ
ਵੇ ਮੇਰੀ ਕੁੜੀਆਂ ਚ ਸੀ ਗੀ ਸਰਦਾਰੀ
ਕੀ ਨੇ ਤੇਰੇ ਅੰਗ ਮਸਲੇ
ਹੋ ਕੀ ਨੇ ਤੇਰੇ ਅੰਗ ਮਸਲੇ
ਨੀ ਕਿਹੜਾ ਕਰ ਗਿਆ ਖੁਦ ਮੁਖਤੀਆਰੀ
ਲੱਕ ਮੇਰਾ ਕੱਚ ਵਰਗਾ ,ਕੱਚ ਵਰਗਾ
ਮੁੰਡੇ ਆਖਦੇ ਮਜਾਜਣ ਭਾਰੀ
ਲੱਕ ਮੇਰਾ ਕੱਚ ਵਰਗਾ

ਉਹ ਢਾਈਆਂ ਢਾਈਆਂ ਢਾਈਆਂ ਢਾਈਆਂ
ਢਾਈਆਂ ਢਾਈਆਂ ਢਾਈਆਂ ਢਾਈਆਂ
ਨੀ ਯਾਰ ਤੇਰਾ ਵਰੀ ਹੋ ਗਯਾ ਹੁਣ ਵੰਡ ਲੱਛਿਆਂ ਮਿਠਾਈਆਂ
ਵੇ ਮੈਂ ਪੱਟਤੀ ਮੁਲਾਜੇਆ ਨੇ ,ਪੱਟਤੀ ਮੁਲਾਜੇਆ ਨੇ
ਤੈਨੂੰ ਲਬਨਾ ਦੀ ਡੰਡੀਆਂ ਲੁਹਾਈਆਂ
ਉਹ ਚੋਰੀ ਚਾਰੀ ਗੁਜੀ ਨਾ ਰਹੇ
ਉਹ ਚੋਰੀ ਚਾਰੀ ਗੁਜੀ ਨਾ ਰਹੇ
ਢੀਡ ਲੁਕਦੇ ਕਦੇ ਨਾ ਦਾਇਆ
ਮੈਂ ਐਵੇਂ ਬਦਨਾਮ ਹੋ ਗਈ
ਮੈਂ ਐਵੇਂ ਬਦਨਾਮ ਹੋ ਗਈ
ਕਦੀ ਭੁੱਲ ਕੇ ਨਾ ਅੱਖੀਆਂ ਲਾਇਆ
ਭੇਜ ਯਾਰਾਂ ਨੇ ਝਾਂਜਰਾਂ
ਆ ਲੈ ਝਾਂਜਰਾਂ ਨੇ ਕਲ ਛੜੇਆ ਦੇ ਵੇਹੜੇ ਸੁੱਟ ਆਇਆ
ਤੇਰੀਆਂ ਰਕਾਨੇ ਝਾਂਝਰਾ

ਆਰਾ ਆਰਾ ਆਰਾ
ਆਰਾ ਆਰਾ ਆਰਾ

ਵੇ ਮਾਹੀ ਮੇਰਾ ਲਾਮ ਨੂੰ ਗਿਆ ਵੇ ਜੋ ਰੱਖਿਆ ਕੰਤ ਤੋਂ ਪਿਆਰਾ
ਵਿਆਹ ਕਰਵਾਉਂਦਾ ਨੀ ਹਾਏ
ਵਿਆਹ ਕਰਵਾਉਂਦਾ ਨੀ ਮੁੰਡਾ ਤੇਰੇ ਹਿਜਰਾਂ ਦਾ ਮਾਰਾ
ਵੇ ਦੋ ਸਾਲ ਹੋਰ ਠਹਿਰ ਜਾ ,ਵੇ ਦੋ ਸਾਲ ਹੋਰ ਠਹਿਰ ਜਾ
ਮੈਂ ਲਾਯਾ ਨਿੱਕੀ ਭੈਣ ਦਾ ਲਾਰਾ
ਉਹ ਦਿਓਰ ਤੇਰਾ ਚੰਦ ਵਰਗਾ
ਉਹ ਦਿਓਰ ਤੇਰਾ ਚੰਦ ਵਰਗਾ
ਹੁਣ ਐਬੀ ਹੋ ਗਿਆ ਭਾਰਾ
ਜੇਠ ਵਲ ਅੱਖ ਨਾ ਕਰਾਂ ,ਅੱਖ ਨਾ ਕਰਾਂ
ਦਿਓਰ ਰੱਖਿਆ ਕੰਤ ਤੋਂ ਪਿਆਰਾ
ਮੈਂ ਜੇਠ ਵਲ ਅੱਖ ਨਾ ਕਰਾਂ

ਡਾਲੀ ਡਾਲੀ ਡਾਲੀ ਡਾਲੀ ਡਾਲੀ ਡਾਲੀ
ਡਾਲੀ ਦੀ ਜਤ ਸਤ ਭੰਗ ਹੋ ਗਇਆ
ਅੱਖ ਮਾਰ ਗਯੀ ਝਾਂਜਰਾਂ ਵਾਲੀ
ਅਜ ਕਲ ਬਾਬੂਆਂ ਦੇ
ਵੇ  ਅਜ ਕਲ ਬਾਬੂਆਂ ਦੇ
ਚਿਟੇ ਕਪੜੇ ਜੇਬਾਂ ਤੋਂ ਖਾਲੀ
ਰਾਮ ਸਤ ਬੋਲ ਬੀਬੀਏ
ਨੀ ਰਾਮ ਸਤ ਬੋਲ ਬੀਬੀਏ
ਹੁਣ ਰੱਬ ਛੜੇਆਂ ਦਾ ਵਾਲੀ
ਅੰਬੀਆਂ  ਰੱਸੀਆਂ ਦੀ
ਅੰਬੀਆਂ  ਰੱਸੀਆਂ ਦੀ
ਰਾਖੀ ਕਰਦੇ ਚੋਬਰਾਂ ਮਾਲੀ
ਡਿਕ ਲਾਕੇ ਕੌਣ ਪੀ ਗਿਆ
ਕੌਣ ਪੀ ਗਿਆ ਤੇਰੇ ਸੁਰਖ ਬੁਲਾ ਦੀ ਲਾਲੀ
ਡਿਕ ਲਾਕੇ ਕੌਣ ਪੀ ਗਿਆ

ਛੋਲੇ ਛੋਲੇ ਛੋਲੇ ਛੋਲੇ
ਛੋਲੇ ਛੋਲੇ ਛੋਲੇ ਛੋਲੇ
ਮੈਂ ਫੁੱਲਾਂ ਨਾਲੋਂ ਹੋਲੀ ਮਿਤਰਾ
ਮੇਰਾ ਨਰਮ ਕਾਲਜਾਂ ਡੋਲੇ
ਜੱਟ ਦੀ ਹਵੇਲੀ ਨੀ
ਉਹ ਜੱਟ ਦੀ ਹਵੇਲੀ ਨੀ
ਸੱਤ ਰੰਗ ਦੀ ਕਬੂਤਰੀ ਬੋਲੇ
ਸੋਹ ਖਾਕੇ ਦਸ ਮਿਤਰਾ
ਵੇ ਸੋਹ ਖਾਕੇ ਦਸ ਮਿਤਰਾ
ਤੈਨੂੰ ਭੇਤ ਕਿੰਨੇ ਇਹ ਖੋਲ੍ਹੇ
ਇਹ ਨਾਲ ਚਮਕੀਲੇ ਦੇ
ਇਹ ਨਾਲ ਚਮਕੀਲੇ ਦੇ
ਚੱਬੇ ਵੱਟ ਤੇ ਬੈਠ ਕੇ ਛੋਲੇ
ਘੁਗੀਆਂ ਝੁਰ ਦੀਆਂ ਝੁਰ ਦੀਆਂ
ਵਾਜਾ ਮਾਰਨ ਗੇ ਕਬੂਤਰ ਗੋਲੇ
ਘੁਗੀਆਂ ਝੁਰ ਦੀਆਂ