Mil Ke Baithange

Mil Ke Baithange

Amrinder Gill

Длительность: 3:39
Год: 2015
Скачать MP3

Текст песни

ਜਦ ਮਿਲ ਕੇ ਬੈਠਾਂਗੇ ਤਾਂ ਗੱਲਾਂ ਬਹੁਤ ਕਰਨੀਆਂ ਨੇ

ਕੁਝ ਮੇਰੇ ਰੋਣ ਦੀਆਂ, ਤੇਰੇ ਵੱਖ ਹੋਣਦੀਆਂ, ਹਾਏ

ਲਾਉਣਾ ਗਲ਼ ਦੇ ਨਾ' ਤੈਨੂੰ, ਮੈਂ ਅੱਖਾਂ ਫ਼ੇਰ ਭਰਨੀਆਂ ਨੇ
ਜਦ ਮਿਲ ਕੇ ਬੈਠਾਂਗੇ ਤਾਂ ਗੱਲਾਂ ਬਹੁਤ ਕਰਨੀਆਂ ਨੇ
ਜਦ ਮਿਲ ਕੇ ਬੈਠਾਂਗੇ ਤਾਂ ਗੱਲਾਂ ਬਹੁਤ ਕਰਨੀਆਂ ਨੇ

ਮੈਂ ਪੁੱਛਣਾ ਵਕਤ ਬੀਤੇ ਤੋਂ, "ਕਿਵੇਂ ਲੰਘਿਆ ਸੀ ਮੇਰੇ ਬਿਨ?
ਮੈਂ ਰਾਤਾਂ ਜਾਗ ਕੇ ਕੱਟੀਆਂ, ਕਿਵੇਂ ਨਿਕਲੇ ਸੀ ਤੇਰੇ ਦਿਨ?"

ਮੈਂ ਸੱਜਣਾ, ਫ਼ੇਰ ਤੇਰੇ ਲਈ ਵੇ ਪੀੜਾਂ ਆਪ ਜਰਨੀਆਂ ਨੇ
ਜਦ ਮਿਲ ਕੇ ਬੈਠਾਂਗੇ ਤਾਂ ਗੱਲਾਂ ਬਹੁਤ ਕਰਨੀਆਂ ਨੇ
ਜਦ ਮਿਲ ਕੇ ਬੈਠਾਂਗੇ ਤਾਂ ਗੱਲਾਂ ਬਹੁਤ ਕਰਨੀਆਂ ਨੇ

ਥਲਾਂ ਵਿੱਚ ਸੇਕ ਨਹੀਂ ਹੋਣਾ, ਜਿੰਨਾ ਦਿਲ ਤਪਦਾ ਵੱਖ ਹੋਕੇ
ਹਿਜਰ ਵਿੱਚ ਤੇਰੇ ਮੱਚ ਜਾਣਾ, Vinder, ਵੇਖੀ ਮੈਂ ਕੱਖ ਹੋਕੇ

ਜਦੋਂ ਤੂੰ ਬੈਠਣਾ ਸਾਹਵੇਂ, ਰੂਹਾਂ ਫ਼ੇਰ ਠਰਨੀਆਂ ਨੇ
ਜਦ ਮਿਲ ਕੇ ਬੈਠਾਂਗੇ ਤਾਂ ਗੱਲਾਂ ਬਹੁਤ ਕਰਨੀਆਂ ਨੇ
ਕੁਝ ਮੇਰੇ ਰੋਣ ਦੀਆਂ, ਤੇਰੇ ਵੱਖ ਹੋਣਦੀਆਂ
ਤੇਰੇ ਵੱਖ ਹੋਣਦੀਆਂ, ਤੇਰੇ ਵੱਖ ਹੋਣਦੀਆਂ