Mere Naina Vich (Medley)

Mere Naina Vich (Medley)

Hans Raj Hans, Anand Raj Anand, & Amardeep Gill

Длительность: 7:16
Год: 2002
Скачать MP3

Текст песни

ਮੇਰੇ ਨੈਣਾ ਵਿਚ ਵੇਖ ਤੇ ਤੂੰ ਗੱਲ ਬੁੱਝ ਲੈ
ਸਾਰੇ ਉਲਝੇ ਸਵਾਲਾਂ ਦੇ ਵੀ ਹਲ ਬੁੱਝ ਲੈ
ਤੂੰਹੀਓਂ ਸੋਚ, ਜ਼ਰਾ ਸੋਚ
ਕਿ ਮੈਂ ਕਿਉਂ ਨਹੀਂ ਹੱਸਿਆ
ਤੂੰਹੀਓਂ ਸੋਚ ਜ਼ਰਾ ਸੋਚ
ਕਿ ਮੈਂ ਕਿਉਂ ਨਹੀਂ ਹੱਸਿਆ
ਦੁੱਖ ਬੋਲ ਕੇ ਜੇ ਦੱਸਿਆ ਤੇ ਕੀ ਦੱਸਿਆ
ਦੁੱਖ ਬੋਲ ਕੇ ਜੇ ਦੱਸਿਆ ਤੇ ਕੀ ਦੱਸਿਆ
ਮੇਰੇ ਨੈਣਾ ਵਿਚ ਵੇਖ ਤੇ ਤੂੰ ਗੱਲ ਬੁੱਝ ਲੈ
ਸਾਰੇ ਉਲਝੇ ਸਵਾਲਾਂ ਦੇ ਵੀ ਹਲ ਬੁੱਝ ਲੈ

ਤੂੰ ਪੁਛਦੀ ਏ ਕੱਲਾ ਕੀ ਕਰਦਾ ਹਾਂ ਰਹਿੰਦਾ
ਤੂੰ ਪੁਛਦੀ ਏ ਕੱਲਾ ਕੀ ਕਰਦਾ ਹਾਂ ਰਹਿੰਦਾ
ਤੂੰ ਸੋਚ ਭਲਾ ਕੱਲਾ ਕੀ ਕਰਦਾ ਹੋਵਾਂਗਾ
ਮੇਰੇ ਕੋਲ ਆਉਂਦੀ ਨਿਤ ਰਾਤ ਦੀ ਓ ਨਾਗਣੀ
ਓਹਦੀ ਮਹਿੰਗੀ ਜੀਪ ਤੇ ਤਰਦਾ ਹੋਵਾਂਗਾ ਕਿ
ਤਰਦਾ ਹੋਵਾਂਗਾ
ਜਿੰਨੇ ਪਲ ਪਲ ਮੇਰੇ ਖ਼ਵਾਬਾਂ ਤਾਈਂ ਡੱਸਿਆ
ਦੁੱਖ ਬੋਲ ਕੇ ਜੇ ਦੱਸਿਆ ਤਾਂ ਕੀ ਦੱਸਿਆ

ਜੱਗ ਜਦੋ ਰੰਗ ਦਾ ਏ ਅੰਬਰਾਂ ਦੇ ਮੁਖ ਨੂੰ
ਜੱਗ ਜਦੋ ਰੰਗ ਦਾ ਏ ਅੰਬਰਾਂ ਦੇ ਮੁਖ  ਨੂੰ
ਮੈ ਬੈਠਾ ਧਰਤੀ ਤੇ ਲੀਕਾਂ ਜਹੀਆਂ ਵਾਹੁੰਦਾ ਹਾਂ
ਮੇਲਿਆਂ ਚ ਮਹਿਫ਼ਿਲਾਂ ਚ ਸ਼ਗਨਾਂ ਚ ਜਾ ਕੇ
ਮੈ ਹੀ ਤਨਹਾਈਆਂ ਦੇ ਕਯੋ ਜਸ਼ਨ ਮਨਾਉਂਦਾ ਹਾਂ
ਜਸ਼ਨ ਮਨਾਉਂਦਾ ਹਾਂ
ਕਯੋ ਉਦਾਸ ਜੇਹਾ ਪਿੰਡ ਮੇਰੇ ਮੰਨ ਵੱਸਿਆ
ਦੁੱਖ ਬੋਲ ਕੇ ਜੇ ਦੱਸਿਆ ਤਾਂ ਕੀ ਦੱਸਿਆ ਓਏ

ਆ ਆ ਆ ਆ ਆ ਆ
ਮੇਰੇ ਰਾਹਾਂ ਵਿਚ ਨਾ ਚਿਰਾਗ ਨਾਹੀ ਰੋਸ਼ਨੀ
ਮੇਰੇ ਰਾਹਾਂ ਵਿਚ ਨਾ ਚਿਰਾਗ ਨਾਹੀ ਰੋਸ਼ਨੀ
ਇਸੇ ਹੀ ਹਨੇਰੇ ਵਿਚ ਲਿਖੇ ਕਿੰਨੇ ਨਾਂਅ ਨੇ
ਉੰਨਾ ਵਿਚ ਇਕ ਤੇ ਹੈ ਤੇਰਾ ਸਰਨਾਵਾਂ ਨੀ
ਮੂਲ ਦੀ ਰੁੱਖ ਜਿਹੜੇ ਦਿੰਦੇ ਰਹੇ ਛਾਂ ਨੀ
ਦਿੰਦੇ ਰਹੇ ਛਾਂ ਨੀ
ਤੇਰੇ ਚੰਨ ਦੇ ਹੈ ਨਾਮ ਲੱਗੇ ਮੇਰੀ ਮੱਸਿਆ
ਤੇਰੇ ਚੰਨ ਦੇ ਹੈ ਨਾਮ ਲੱਗੇ ਮੇਰੀ ਮੱਸਿਆ
ਤੂੰਹੀਓਂ ਸੋਚ ਜ਼ਰਾ ਸੋਚ
ਕਿ ਮੈਂ ਕਿਉਂ ਨਹੀਂ ਹੱਸਿਆ
ਤੂੰਹੀਓਂ ਸੋਚ ਜ਼ਰਾ ਸੋਚ
ਕਿ ਮੈਂ ਕਿਉਂ ਨਹੀਂ ਹੱਸਿਆ
ਦੁੱਖ ਬੋਲ ਕੇ ਜੇ ਦੱਸਿਆ ਤਾਂ ਕੀ ਦੱਸਿਆ
ਦੁੱਖ ਬੋਲ ਕੇ ਜੇ ਦੱਸਿਆ ਤਾਂ ਕੀ ਦੱਸਿਆ
ਮੇਰੇ ਨੈਨਾ ਵਿੱਚ ਵੇਖ ਤੇ ਤੂੰ ਗਲ ਬੂਝ ਲੈ
ਸਾਰੇ ਉਲਝੇ ਸਵਾਲਾਂ ਦੇ ਵੀ ਹੱਲ ਬੂਝ ਲੈ