Aaja Sohneya X Idk

Aaja Sohneya X Idk

Its_Devilrony

Альбом: Aaja Sohneya X Idk
Длительность: 2:22
Год: 2025
Скачать MP3

Текст песни

ਕੱਲੇਆ ਗੁਜ਼ਾਰਾਂ
ਕਿਵੇਂ ਰਾਤਾਂ ਕਾਲੀਆਂ
ਡੰਗਦੀਆਂ ਮੈਨੂੰ
ਰੂਤਾਂ ਪਿਆਰ ਵਾਲੀਆਂ
ਤੇਰੇ ਬਾਜੋ ਜੀ ਨੀ ਲਗਦਾ
ਮੈਂ ਤੇ ਮਰ ਗਈ ਤਾਂ
ਆਜਾ ਸੋਹਣਿਆਂ
ਘਰ ਆਜਾ ਸੋਹਣਿਆਂ

its_devilrony

ਹੋ ਗਿਆ ਪਿਆਰ ਨੀ ਸੱਚੀ ਮੈਨੂੰ ਵੀ ਨਹੀਂ ਪਤਾ ਕਿੱਦਾ ਹਾਏ
ਭੁੱਲ ਗਈ ਡੁਲ ਗਈ ਉਹਨੇ ਤੱਕਿਆ ਈ ਮੇਰੇ ਵੱਲ ਆਏ
ਹੱਸਿਆ ਮਰ ਗਈ ਉਹਨੂੰ ਦਿਲ ਦੇਕੇ ਆਗੀ ਉਸੇ ਥਾਂਏ
ਹੋ ਗਿਆ ਪਿਆਰ ਨੀ ਸੱਚੀ ਮੈਨੂੰ ਵੀ ਨਹੀਂ ਪਤਾ ਕਿੱਦਾ ਹਾਏ
ਪਤਾ ਈ ਨਹੀਂ ਲੱਗਿਆ ਕਦੋਂ ਅੱਗੇ ਵਧਿਆ
ਤੇ ਸੰਗਦੀ ਨੂੰ ਮੈਨੂੰ ਪੱਬ ਚੱਕਣਾ ਪਿਆ ਨੀ
ਸੱਚੀ ਕਿਵੇ ਉਹ ਜੀ ਹਾਲ ਮੇਰਾ ਪੁੱਛਿਆ ਪਿਆਰ ਨਾਲ
ਚੰਦਰੇ ਦਾ ਮਾਣ ਮੈਨੂੰ ਰੱਖਣਾ ਪਿਆ ਨੀ
ਦੇ ਗਿਆ ਪਰਚੀ ਉੱਤੇ ਨੰਬਰ ਤੇ ਪਿੱਛੇ ਦੋਹੇਂ ਨਾਏ
ਹੋ ਗਿਆ ਪਿਆਰ ਨੀ ਸੱਚੀ ਮੈਨੂੰ ਵੀ ਨਹੀਂ ਪਤਾ ਕਿੱਦਾ ਹਾਏ

ਹਾਣ ਦੀਆਂ ਸਬ ਕੁੜੀਆਂ
ਮੈਨੂੰ ਤਾਨੇ  ਦੇਂਦੀਆਂ (ਆ ਆ)
ਹਾਸੇ ਹਾਸੇ ਦੇ ਵਿਚ
ਮੈਨੂੰ ਕਮਲੀ ਕਹਿੰਦਿਆਂ (ਆ ਆ)
ਓ ਤੇਰੇ ਬਾਜੋ ਜੀ ਨੀ  ਲਗਦਾ
ਮੈਂ ਤੇ ਮਰ ਗਈ ਤਾਂ
ਆਜਾ ਸੋਹਣਿਆਂ

ਹਾਏ ਕਿੰਨੀਆਂ ਨੀ ਜੁਰਤੇ ਚ ਉੱਤੋਂ ਰਹਿੰਦਾ ਕੁੜਤੇ ਚ
ਹੋ ਗਈ ਤਰੀਫ਼ ਮੈਥੋਂ ਕਰਦੀ ਕਿਵੇ ਨਾ ਸੱਚੀ
ਹਰਦੀ ਕਿਵੇ ਨਾ ਕੋਲੇ ਖੜਦੀ ਕਿਵੇ ਨਾ
ਮੇਰੀ ਉਹਨੇ ਜਾਨ ਕੱਢ ਲੀ ਮੈਂ ਮਰਦੀ ਕਿਵੇ ਨਾ
ਔਜਲਾ ਦੇਖ ਨੀ ਬੱਸ ਮੇਰੇ ਉੱਤੇ ਗਾਣੇ ਲਿਖੀ ਜਾਏ
ਹੋ ਗਿਆ ਪਿਆਰ ਨੀ ਸੱਚੀ ਮੈਨੂੰ ਵੀ ਨਹੀਂ ਪਤਾ ਕਿੱਦਾ ਹਾਏ

ਕੱਲੇਆ ਗੁਜ਼ਾਰਾਂ
ਕਿਵੇਂ ਰਾਤਾਂ ਕਾਲੀਆਂ (ਆ ਆ)
ਡੰਗਦੀਆਂ ਮੈਨੂੰ
ਰੂਤਾਂ ਪਿਆਰ ਵਾਲੀਆਂ (ਆ ਆ)
ਤੇਰੇ ਬਾਜੋ ਜੀ ਨੀ ਲਗਦਾ
ਮੈਂ ਤੇ ਮਰ ਗਈ ਤਾਂ
ਆਜਾ ਸੋਹਣਿਆਂ (ਆ ਆ)
ਘਰ ਆਜਾ ਸੋਹਣਿਆਂ (ਆ ਆ)
ਆਜਾ ਸੋਹਣਿਆਂ (ਆ ਆ)
ਘਰ ਆਜਾ ਸੋਹਣਿਆਂ (ਆ ਆ)
ਘਰ ਆਜਾ ਸੋਹਣਿਆਂ, ਹੋ ਹੋ