Sher Lalkaare Marda (Battle Of Chamkaur Sahib)

Sher Lalkaare Marda (Battle Of Chamkaur Sahib)

Manjit Singh Sohi

Длительность: 4:06
Год: 2022
Скачать MP3

Текст песни

ਬਾਕੀ ਜਿਹੜੇ ਸੀ ਗੜ੍ਹੀ ਚ ਰਹਿਗੇ ਸੂਰਮੇ
ਤੇਗਾਂ ਸੂਤ ਕੇ ਮੈਦਾਨ ਪੈ ਗਏ ਸੂਰਮੇ
ਬਣ ਬਾਂਸਾ ਸੰਗ ਬਾਂਸ ਖਹਿਗੇ ਸੂਰਮੇ
ਵਾਰ ਚੰਡੀ ਦੀ ਉਚਾਰੇ ਜੋ ਕਦੇ ਨੀ ਹਾਰਦਾ
ਸ਼ੇਰ ਰਣ ਵਿੱਚ ਫਿਰੇ ਲਲਕਾਰੇ ਮਾਰਦਾ

ਛਾਤੀ ਤਾਣ ਕੇ ਸੰਗਤ ਸਿੰਘ ਲੜੇ ਪਿਆ
ਵੱਡੇ ਵੱਡੇ ਜਰਨੈਲਾਂ ਮੂਹਰੇ ਅੜੇ ਪਿਆ
ਜਿਨੂੰ ਤੇਗਾਂ ਮਾਰੇ ਧੜੋਂ ਸੀਸ ਝੜੇ ਪਿਆ
ਮੌਤ ਨੱਚਦੀ ਵਿਖਾਤੀ ਕੇਰਾਂ ਫੇਰ ਸੂਰਮਿਆਂ
ਲੋਥ ਲੋਥ ਤੇ ਚੜ੍ਹਾਤੀ ਸੀ ਦਲੇਰ ਸੂਰਮਿਆਂ

ਵੈਰੀ ਗੁਰਾਂ ਦੇ ਭੁਲੇਖੇ ਪੈਂਦੇ ਭੱਜਕੇ
ਸ਼ੇਰ ਪੈਂਤੜੇ ਬਦਲ ਪੈਂਦੇ ਤੱਜਕੇ
ਹੋਣੀ ਫਿਰਦੀ ਮੈਦਾਨ ਵਿਚ ਸੱਜ ਕੇ
ਵਾਰ ਵਿਰਲਾ ਸਹਾਰੇ ਉਹਦੀ ਤਲਵਾਰ ਦਾ
ਸ਼ੇਰ ਰਣ ਵਿੱਚ ਫਿਰੇ ਲਲਕਾਰੇ ਮਾਰਦਾ

ਖੂਨ ਵਾਂਘ ਪਰਨਾਲੇ ਹੈ ਸੀ ਡੁੱਲਿਆ
ਚੇਤਾ ਭਾਈ ਨੂੰ ਭਾਈ ਦਾ ਹੈ ਸੀ ਭੁੱਲਿਆ
ਇੱਕ ਦੂਜੇ ਨੂੰ ਮੁਕਾਉਣ ਉੱਤੇ ਤੁਲਿਆ
ਸਿਰਾਂ ਧੜਾਂ ਦੇ ਲਗਾਤੇ ਰਣ ਢੇਰ ਸੂਰਮਿਆਂ
ਲੋਥ ਲੋਥ ਤੇ ਚੜ੍ਹਾਤੀ ਸੀ ਦਲੇਰ ਸੂਰਮਿਆਂ

ਜਦੋਂ ਤੇਗ ਉੱਤੇ ਢਾਲ ਦੇ ਖੜਕਦੀ
ਮਾਨੋ ਬਿਜਲੀ ਅੰਬਰ ਵਿਚ ਕੜਕਦੀ
ਛਾਤੀ ਦੇਖ ਡਰਪੋਕਾਂ ਦੀ ਧੜਕਦੀ
ਦਲ ਮੂਹਰੇ ਲਾ ਲਿਆ ਸਿੰਘਾਂ ਨੇ ਅੱਲਾ ਦੇ ਯਾਰ ਦਾ
ਸ਼ੇਰ ਰਣ ਵਿੱਚ ਫਿਰੇ ਲਲਕਾਰੇ ਮਾਰਦਾ

ਆਪੋ ਧਾਪੀ ਪੈ ਗਈ ਮੁਗਲਾਂ ਦੇ ਦਲਾਂ ਨੂੰ
ਮਾਨੋ ਅੱਗ ਲੱਗੀ ਕਾਨਿਆਂ ਦੇ ਝੱਲਾਂ ਨੂੰ
ਜਾਪੇ ਰੇੜਕਾ ਮਕਾਉਣਾ ਘੜੀ ਪਲਾਂ ਨੂੰ
ਰਣ ਵਾਡ ਧਰੀ ਜੰਗ ਦੇ ਪਲੇਅਰ ਸੂਰਮਿਆਂ
ਲੋਥ ਲੋਥ ਤੇ ਚੜ੍ਹਾਤੀ ਸੀ ਦਲੇਰ ਸੂਰਮਿਆਂ

ਤੇਗਾ ਢਾਲਾਂ ਵਿੱਚੋ ਕੱਢੇ ਚੰਗਿਆੜੇ ਸੀ
ਪਲ਼ੇ ਮੱਖਣਾ ਦੇ ਨੇਜਿਆਂ ਨੇ ਪਾੜੇ ਸੀ
ਤੀਰਾਂ ਜਹਿਰੀਆਂ ਨੇ ਯੋਧੇ ਕਈ ਰਾੜੇ ਸੀ
ਵਾਰ ਝੱਲਦਾ ਨਈ ਕੋਈ ਸਿੰਘ ਹੁਸ਼ਿਆਰ ਦਾ
ਸ਼ੇਰ ਰਣ ਵਿੱਚ ਫਿਰੇ ਲਲਕਾਰੇ ਮਾਰਦਾ

ਕਾਲ ਭੰਗੜਾ ਪਾਵੇ ਤੇ ਮੌਤ ਬੋਲੀਆਂ
ਜਦੋਂ ਸੂਰਮੇ ਖਡਾਉਣ ਖੂਨੀ ਹੋਲੀਆਂ
ਰਣ ਹੋਣੀ ਨੂੰ ਵਰਨ ਬਣ ਟੋਲੀਆਂ
ਧਾੜ ਗਿਦੜਾਂ ਦੀ ਲਾ ਲੀ ਮੂਹਰੇ ਸ਼ੇਰ ਸੂਰਮਿਆਂ
ਲੋਥ ਲੋਥ ਤੇ ਚੜ੍ਹਾਤੀ ਸੀ ਦਲੇਰ ਸੂਰਮਿਆਂ

ਵਧ ਵਧ ਕੇ ਲੜੇ ਨਾ ਕੋਈ ਹਾਰਿਆ
ਗਿਆ ਆਖਰ ਸੰਗਤ ਸਿੰਘ ਮਾਰਿਆ
ਸੀਸ ਧੜ ਨਾਲੋਂ ਉਹਦਾ ਸੀ ਉਤਾਰਿਆ
ਜਸ ਮਸਤਾ ਨੇ ਗਾਉਣਾ ਉਹਦੇ ਸਤਿਕਾਰ ਦਾ
ਸ਼ੇਰ ਰਣ ਵਿੱਚ ਫਿਰੇ ਲਲਕਾਰੇ ਮਾਰਦਾ

ਸੀਨੇ ਛਾਨਣੀ ਹੋਏ ਸੀ ਵੱਜ ਕਾਨੀਆਂ
ਸੂਰੇ ਗੁਰਾਂ ਲੇਖੇ ਲਾ ਰਹੇ ਜਵਾਨੀਆਂ
ਸੀਸ ਵਾਰਤੇ ਸਿਰਾਂ ਦੇ ਸੀਸ ਦਾਨੀਆਂ
ਰਣ ਪਲਾਂ ਚ ਲਿਆਤਾ ਸੀ ਹਨੇਰ ਸੂਰਮਿਆਂ
ਲੋਥ ਲੋਥ ਤੇ ਚੜ੍ਹਾਤੀ ਸੀ ਦਲੇਰ ਸੂਰਮਿਆਂ