Notice: file_put_contents(): Write of 678 bytes failed with errno=28 No space left on device in /www/wwwroot/muzbon.net/system/url_helper.php on line 265
Narinder Biba - Laddu Khake Turdi Bani | Скачать MP3 бесплатно
Laddu Khake Turdi Bani

Laddu Khake Turdi Bani

Narinder Biba

Длительность: 3:06
Год: 2022
Скачать MP3

Текст песни

ਗੱਲਾਂ ਬਾਤਾਂ ਮਾਰ ਗਈ ਨੀ ਹੱਸ ਕੇ ਸਾਰ ਗਈ
ਮੇਰੇ ਮਤਲਬ ਦੀ ਤੂੰ ਗੱਲ ਨਾ ਕੋਈ ਕਰਦੀ
ਮੈਂ ਕੂੰਡਾ ਕਰ ਲਿਆ ਘਰ ਦਾ
ਨੀ ਲੱਡੂ ਖਾ ਕੇ ਤੁਰਦੀ ਬਣੀ
ਹੋਰ ਕਿਹੜਿਆਂ ਕੰਮਾਂ ਨੂੰ ਜੱਟ ਮਰਦਾ
ਨੀ ਲੱਡੂ ਖਾ ਕੇ ਤੁਰਦੀ ਬਣੀ
ਹੋਰ ਕਿਹੜਿਆਂ ਕੰਮਾਂ ਨੂੰ ਜੱਟ ਮਰਦਾ
ਨੀ ਲੱਡੂ ਖਾ ਕੇ ਤੁਰਦੀ ਬਣੀ

ਚੰਨਾ ਮੇਰੀ ਜਿੰਦ ਜਾਨ ਤੇਰੇ ਉੱਤੇ ਕੁਰਬਾਨ
ਮਿੰਟ ਲਾਂਦੀ, ਪਲ ਨਾ ਮੈਂ ਲਾਵਾਂ, ਮਰ ਜਾਵਾਂ
ਰਵਾਂ ਧੰਨ ਫਕੀਰਾਂ ਦੇ ਜੇਰੇ
ਮੈਂ ਸੁੰਘਿਆ ਸੀ ਫੁੱਲ ਕਰਕੇ
ਪਿਆਰ ਰੋ ਗਿਆ ਹੱਡਾਂ ਦੇ ਵਿਚ ਮੇਰੇ
ਸੁੰਘਿਆ ਸੀ ਫੁੱਲ ਕਰਕੇ
ਪਿਆਰ ਰੋ ਗਿਆ ਹੱਡਾਂ ਦੇ ਵਿਚ ਮੇਰੇ
ਮੈਂ ਸੁੰਘਿਆ ਸੀ ਫੁੱਲ ਕਰਕੇ

ਧੁੱਪ ਵਰਗਾ ਰੰਗ ਤੇਰਾ ਨੀ ਕੱਢ ਲਿਆ ਕੱਲਜਾ ਮੇਰਾ ਨੀ
ਨਿੱਤ ਨਵੇਂ ਪਹਿਰਾਵੇ ਪਾਉਂਦਾ ਵੇ ਦੱਸ ਤੂੰ ਕਾਹਤੋਂ ਘਬਰਾਉਂਦਾ ਵੇ
ਹੋਇਆ ਫਿਰਦਾ ਮਲੰਗ, ਤੈਨੂੰ ਆਈ ਨਾ ਨੀ ਸੰਗ
ਨਿੱਤ ਮਾਰੇ ਨਵੇਂ ਡੰਗ ਸਾਡਾ ਲਾਰਿਆਂ ਨਾਲ ਨਾ ਸਰਦਾ
ਨੀ ਲੱਡੂ ਖਾ ਕੇ ਤੁਰਦੀ ਬਣੀ ਹੋਰ ਕਿਹੜਿਆਂ ਕੰਮਾਂ ਨੂੰ ਜੱਟ ਮਰਦਾ
ਨੀ ਲੱਡੂ ਖਾ ਕੇ ਤੁਰਦੀ ਬਣੀ

ਕਿਹੜੇ ਘੋਲ ਕੇ ਤਾਵੀਤ ਪਿਲਾਏ ਵੇ ਕੋਈ ਵਾ ਨਾ ਚੰਦਰਿਆਂ ਜਾਏ ਵੇ
ਹੁਣ ਕੀ ਰਹਿੰਦੀ ਰੜਕ ਕੁੜੇ ਤੂੰ ਰੱਖਦੀ ਅੱਜ ਵੀ ਮੜਕ ਕੁੜੇ
ਵੇ ਮੈਂ ਹੋਈ ਫਿਰਾਂ ਝੱਲੀ ਤੇਰੇ ਖੇਤਾਂ ਵਿੱਚ ਕੱਲੀ
ਐਵੇਂ ਨਿੱਤ ਮੱਲੋ ਮੱਲੀ ਪੰਜ ਸੱਤ ਮੈਂ ਜ਼ਰੂਰ ਮਾਰਾਂ ਫੇਰੇ
ਮੈਂ ਸੁੰਘਿਆ ਸੀ ਫੁੱਲ ਕਰਕੇਜੱਟ ਰੋ ਗਿਆ ਹੱਦਾਂ ਦੇ ਵਿਚ ਮੇਰੇ
ਮੈਂ ਸੁੰਘਿਆ ਸੀ ਫੁੱਲ ਕਰਕੇ

ਤੂੰ ਲੋਹੜਾ ਕੀਤਾ ਜੱਟੀਏ ਨੀ ਨਾ ਪੁੱਤ ਕਿਸੇ ਦਾ ਪੱਟੀਏ ਨੀ
ਦੱਸ ਕੱਲਾ ਕੀ ਕਰ ਲੈਂਦਾ ਵੇ ਦੋ ਹੱਥੀਂ ਗਿੱਧਾ ਪੈਂਦਾ ਵੇ
ਸਾਰਾ ਲੁੱਟਿਆ ਨਜ਼ਾਰਾ ਲਾ ਕੇ ਮਿੱਠਾ ਜਿਹਾ ਲਾਰਾ
ਮੈਨੂੰ ਰੱਖਿਆ ਕੁਵਾਰਾ ਹੁਣ ਹੰਭ ਗਿਆ ਮਿੰਟਾਂ ਕਰਦਾ
ਨੀ ਲੱਡੂ ਖਾ ਕੇ ਤੁਰਦੀ ਬਣੀ ਹੋਰ ਕਿਹੜਿਆਂ ਕੰਮਾਂ ਨੂੰ ਜੱਟ ਮਰਦਾ
ਨੀ ਲੱਡੂ ਖਾ ਕੇ ਤੁਰਦੀ ਬਣੀ

ਤੇਰੇ ਸਿਰ ਤੇ ਐਸ਼ ਬਥੇਰੀ ਵੇ ਮੈਂ ਸਾਰੀ ਉਮਰ ਲਈ ਤੇਰੀ ਵੇ
ਤੂੰ ਵੇਖ ਸਹੀ ਘਰ ਜਾ ਕੇ ਨੀ ਜੱਟ ਮਰਜੂ ਪੁੱਛ ਤੂਡਾ ਕੇ ਨੀ
ਆਪੇ ਲੱਭ ਲਿਆ ਹਾਣੀ ਮੈਨੂੰ ਐਵੇਂ ਨਾ ਤੂੰ ਜਾਣੀ
ਪੀਵਾਂ ਉੱਥੇ ਜਾ ਕੇ ਪਾਣੀ ਗਾਮੀ ਸੰਗਤਪੁਰੇ ਪਿੰਡ ਤੇਰੇ
ਮੈਂ ਸੁੰਘਿਆ ਸੀ ਫੁੱਲ ਕਰਕੇ ਪਿਆਰ ਰੋ ਗਿਆ ਹੱਦਾਂ ਦੇ ਵਿਚ ਮੇਰੇ
ਮੈਂ ਸੁੰਘਿਆ ਸੀ ਫੁੱਲ ਕਰਕੇ ਹੋਰ ਕਿਹੜਿਆਂ ਕੰਮਾਂ ਨੂੰ ਜੱਟ ਮਰਦਾ
ਨੀ ਲੱਡੂ ਖਾ ਕੇ ਤੁਰਦੀ ਬਣੀ
ਜੱਟ ਰੋ ਗਿਆ ਹੱਦਾਂ ਦੇ ਵਿਚ ਮੇਰੇ ਮੈਂ ਸੁੰਘਿਆ ਸੀ ਫੁੱਲ ਕਰਕੇ
ਓ ਹੋਰ ਕਿਹੜਿਆਂ ਕੰਮਾਂ ਨੂੰ ਜੱਟ ਮਰਦਾ ਨੀ ਲੱਡੂ ਖਾ ਕੇ ਤੁਰਦੀ ਬਣੀ