Sher-E-Panjab
Arjan Dhillon
2:32ਓ ਛੇਤੀ ਬਹੁੜ ਅਟਾਰੀਓੰ ਸ਼ਾਮ ਸਿੰਘਾ ਸਿੱਖ ਰਾਜ ਤੇ ਸੰਕਟ ਭਾਰੀ ਐ ਫ਼ਿਰੰਗੀ ਭੱਜ ਗਏ ਛੱਡ ਕੇ ਬੈਰਕਾਂ ਸੀ ਮਾਰ ਆਪਣਿਆਂ ਨੇ ਹੀ ਮਾਰੀ ਐ ਸਿੰਘਾਂ ਲੜਨ ਦੀ ਛੱਡੀ ਨਾ ਕਸਰ ਕੋਈ ਕੌਮ ਜਿੱਤ ਕੇ ਅੰਤ ਨੂੰ ਹਾਰੀ ਐ ਹੋ ਜੰਗ ਫੇਰੂ ਤੇ ਮੁੱਦਕੀ ਦੀ ਹਾਰ ਗਏ ਆਂ ਹਾਰ ਗਏ ਆਂ, ਹਾਰ ਗਏ ਆਂ ਕੀਤੀ ਡੋਗਰਿਆਂ ਆਣ ਗੱਦਾਰੀ ਐ ਕੀਤੀ ਡੋਗਰਿਆਂ ਆਣ ਗੱਦਾਰੀ ਐ ਕੀਤੀ ਡੋਗਰਿਆਂ ਆਣ ਗੱਦਾਰੀ ਐ ਓ ਲਹੂ ਡੋਲ੍ਹਵੀਂ ਜੰਗ ਹੋਈ ਮੈਦਾਨ ਅੰਦਰ ਗੋਰੇ ਗਏ ਸੀ ਧਰਮ ਨਾਲ ਹਾਰ ਸਿੰਘਾ, ਆ ਆ ਲਹੂ ਡੋਲ੍ਹਵੀਂ ਜੰਗ ਹੋਈ ਮੈਦਾਨ ਅੰਦਰ ਗੋਰੇ ਗਏ ਸੀ ਧਰਮ ਨਾਲ ਹਾਰ ਸਿੰਘਾ ਸਰ੍ਹੋਂ ਨਿੱਕਲੀ ਜਦੋਂ ਬਾਰੂਦ ਥਾਵੇਂ ਮੱਚੀ ਕੌਮ ਦੇ ਵਿੱਚ ਹਾਹਾਕਾਰ ਸਿੰਘਾ ਓ ਤਿੰਨ ਰੁਪੱਈਆਂ ਤੋਂ ਅਹੁਦਿਆਂ ਤੱਕ ਪਹੁੰਚੇ ਆਗੂ ਹੋ ਗਏ ਮੈਦਾਨ ਚੋਂ ਫ਼ਰਾਰ ਸਿੰਘਾ ਓ ਡੁੱਲ੍ਹੇ ਸਿੰਘਾਂ ਦੇ ਲਹੂ ਦਾ ਮੁੱਲ ਪੈੰਦਾ ਮੁੱਲ ਪੈੰਦਾ, ਮੁੱਲ ਪੈੰਦਾ ਡੁੱਲ੍ਹੇ ਸਿੰਘਾਂ ਦੇ ਲਹੂ ਦਾ ਮੁੱਲ ਪੈੰਦਾ ਜਿਉੰਦੀ ਹੁੰਦੀ ਜੇ ਅੱਜ ਸਰਕਾਰ ਸਿੰਘਾ ਜਿਉੰਦੀ ਹੁੰਦੀ ਜੇ ਅੱਜ ਸਰਕਾਰ ਸਿੰਘਾ ਜਿਉੰਦੀ ਹੁੰਦੀ ਜੇ ਅੱਜ ਸਰਕਾਰ ਸਿੰਘਾ ਮੈਨੂੰ ਦਿਸਦਾ ਬੱਸ ਤੂੰ ਹੀ ਇੱਕ ਵੀਰਾ ਬੇੜੀ ਡੁੱਬਦੀ ਕੌਮ ਦੀ ਜੋ ਪਾਰ ਲਾਵੇੰ ਚਿੱਠੀ ਪੜ੍ਹ ਤੇ ਚਾਲੇ ਪਾ ਛੇਤੀ ਬਣ ਤੂਫ਼ਾਨਾਂ ਦਾ ਸ਼ਾਹ ਅਸਵਾਰ ਆਵੇਂ ਓ ਜੰਗ ਸਭਰਾਵਾਂ ਦੀ ਆਰ ਦੀ ਜਾਂ ਪਾਰ ਵਾਲੀ ਵਿੱਚ ਮੈਦਾਨ ਦੇ ਫ਼ਿਰ ਇੱਕ ਵਾਰ ਆਵੇਂ ਓ ਡਿੱਗੇ ਪੱਗ ਰਣਜੀਤ ਦੀ ਬੋਚ ਆ ਕੇ ਬੋਚ ਆ ਕੇ, ਬੋਚ ਆ ਕੇ ਓ ਡਿੱਗੇ ਪੱਗ ਰਣਜੀਤ ਦੀ ਬੋਚ ਆ ਕੇ ਵਾਗਾਂ ਖਿੱਚ ਕੇ ਜੇ ਸਰਦਾਰ ਆਵੇਂ ਵਾਗਾਂ ਖਿੱਚ ਕੇ ਜੇ ਸਰਦਾਰ ਆਵੇਂ ਓ ਚਿੱਠੀ ਪੜ੍ਹ ਅੱਖਾਂ ਵਿੱਚ ਖੂਨ ਆਇਆ ਫ਼ਿਰ ਸਿੰਘ ਗੁੱਸੇ ਵਿੱਚ ਲਾਲ ਹੋਇਆ ਓ ਚਿੱਠੀ ਪੜ੍ਹ ਅੱਖਾਂ ਵਿੱਚ ਖੂਨ ਆਇਆ ਫ਼ਿਰ ਸਿੰਘ ਗੁੱਸੇ ਵਿੱਚ ਲਾਲ ਹੋਇਆ ਕੀਤੀ ਅਰਜ਼ ਚੱਕੀ ਤਲਵਾਰ ਆਪਣੀ ਜਿਉੰਦੇ ਜੀਅ ਨਾ ਜਾਣਾ ਸਾਡਾ ਰਾਜ ਖੋਹਿਆ ਓ ਚਿੱਟੀ ਪੱਗ ਸਜਾਈ ਤੇ ਪੁਸ਼ਾਕ ਚਿੱਟੀ ਚਿੱਟੀ ਘੋੜੀ ਤੇ ਸਿੰਘ ਰਵਾਨ ਹੋਇਆ ਓ ਜਿਉੰਦਾ ਮੁੜੂੰ ਤਾਂ ਮੁੜੂੰਗਾ ਜਿੱਤ ਕੇ ਹੀ ਜਿੱਤ ਕੇ ਹੀ, ਜਿੱਤ ਕੇ ਹੀ ਜਿਉੰਦਾ ਮੁੜੂੰ ਤਾਂ ਮੁੜੂੰਗਾ ਜਿੱਤ ਕੇ ਹੀ ਨਹੀਂ ਤਾਂ ਕੌਮ ਤੋਂ ਸਿੰਘ ਕੁਰਬਾਨ ਹੋਇਆ ਨਹੀਂ ਤਾਂ ਕੌਮ ਤੋਂ ਸਿੰਘ ਕੁਰਬਾਨ ਹੋਇਆ ਨਹੀਂ ਤਾਂ ਕੌਮ ਤੋਂ ਸਿੰਘ ਕੁਰਬਾਨ ਹੋਇਆ ਕੁਰਬਾਨ ਹੋਇਆ ਕੁਰਬਾਨ ਹੋਇਆ ਕੁਰਬਾਨ ਹੋਇਆ ਕੁਰਬਾਨ ਹੋਇਆ Deep Royce