Kehde Raha'N Te (From "Shayar")

Kehde Raha'N Te (From "Shayar")

Satinder Sartaaj

Длительность: 6:48
Год: 2024
Скачать MP3

Текст песни

"ਕਿਹੜੇ ਰਾਹਾਂ ਤੇ ਖਿੱਚ ਕੇ ਲੈ ਆਇਆ?" ਸੱਜਣ ਹੈ ਹੈਰਾਨੀ ਬੜੀ
ਦਿਲ ਨੇ ਡਰਦੇ ਜਹੇ ਗੀਤ ਗਾਇਆ, ਸੱਜਣ ਹੈ ਹੈਰਾਨੀ ਬੜੀ

ਨਾਲ਼ੇ ਖ਼ੁਸ਼ੀਆਂ ਤੇ ਨਾਲ਼ੇ ਫ਼ਿਕਰ ਵੀ ਬੜੇ, ਇਹ ਅਜਬ ਮੋੜ ਹੈ
ਰੂਹ ਤਾਂ ਕਰਦੀ ਏ ਤੇਰੇ ਜ਼ਿਕਰ ਵੀ ਬੜੇ, ਇਹ ਅਜਬ ਮੋੜ ਹੈ
ਨਾਲ਼ੇ ਖ਼ੁਸ਼ੀਆਂ ਤੇ ਨਾਲ਼ੇ ਫ਼ਿਕਰ ਵੀ ਬੜੇ, ਇਹ ਅਜਬ ਮੋੜ ਹੈ
ਰੂਹ ਤਾਂ ਕਰਦੀ ਹੈ ਤੇਰੇ ਜ਼ਿਕਰ ਵੀ ਬੜੇ, ਇਹ ਅਜਬ ਮੋੜ ਹੈ

ਐਸਾ ਅਹਿਸਾਸ ਪਹਿਲਾਂ ਨਹੀਂ ਆਇਆ, ਸੱਜਣ ਹੈ ਹੈਰਾਨੀ ਬੜੀ
ਐਸਾ ਅਹਿਸਾਸ ਪਹਿਲਾਂ ਨਹੀਂ ਆਇਆ, ਸੱਜਣ ਹੈ ਹੈਰਾਨੀ ਬੜੀ
ਦਿਲ ਨੇ ਡਰਦੇ ਜਹੇ ਗੀਤ ਗਾਇਆ, ਸੱਜਣ ਹੈ ਹੈਰਾਨੀ ਬੜੀ
"ਕਿਹੜੇ ਰਾਹਾਂ ਤੇ ਖਿੱਚ ਕੇ ਲੈ ਆਇਆ?" ਸੱਜਣ ਹੈ ਹੈਰਾਨੀ ਬੜੀ
ਹੁਣ ਕਸ਼ਿਸ਼ ਤੇ ਕਸ਼ਮਕਸ਼ ਬਰਾਬਰ ਤੇ ਨੇ, ਹੋਰ ਕੀ ਬੋਲੀਏ?
ਏਥੇ ਜ਼ਾਹਿਦ ਤੇ ਮਹਿਕਸ਼ ਬਰਾਬਰ ਤੇ ਨੇ, ਹੋਰ ਕੀ ਬੋਲੀਏ?

ਜਾਮ ਇਸ਼ਕ਼ੇ ਦਾ ਐਸਾ ਦਿਖਾਇਆ, ਸੱਜਣ ਹੈ ਹੈਰਾਨੀ ਬੜੀ
"ਕਿਹੜੇ ਰਾਹਾਂ ਤੇ ਖਿੱਚ ਕੇ ਲੈ ਆਇਆ?" ਸੱਜਣ ਹੈ ਹੈਰਾਨੀ ਬੜੀ
ਦਿਲ ਨੇ ਡਰਦੇ ਜਹੇ ਗੀਤ ਗਾਇਆ, ਸੱਜਣ ਹੈ ਹੈਰਾਨੀ ਬੜੀ
ਏਹ ਗੁਲਾਬੀ ਸਲੀਕੇ, ਨਫ਼ਾਸਤ ਜਹੀ, ਰੋਗ ਨਾ ਲਾ ਜਾਵੇ
ਇਹਨਾਂ ਅੱਖੀਆਂ ਦੀ ਚੁੱਪ-ਚੁੱਪ ਹਿਰਾਸਤ ਜਹੀ, ਰੋਗ ਨਾ ਲਾ ਜਾਵੇ

ਕੁੱਛ ਨਾ ਕਹਿ ਕੇ ਬੜਾ ਕੁੱਛ ਸੁਣਾਇਆ, ਸੱਜਣ ਹੈ ਹੈਰਾਨੀ ਬੜੀ
ਕੁੱਛ ਨਾ ਕਹਿ ਕੇ ਬੜਾ ਕੁੱਛ ਸੁਣਾਇਆ, ਸੱਜਣ ਹੈ ਹੈਰਾਨੀ ਬੜੀ
ਦਿਲ ਨੇ ਡਰਦੇ ਜਹੇ ਗੀਤ ਗਾਇਆ, ਸੱਜਣ ਹੈ ਹੈਰਾਨੀ ਬੜੀ
ਖ਼ਵਾਹਿਸ਼ਾਂ ਨੂੰ, ਹਸਰਤਾਂ ਨੂੰ ਪਰ ਲਾ ਗੇਯੋਂ, ਉੱਡਦੀਆਂ ਫ਼ਿਰਦੀਆਂ
ਆਹ ਮੁਹੱਬਤਾਂ ਦਾ ਕੈਸਾ ਅਸਰ ਲਾ ਗੇਯੋਂ? ਉੱਡਦੀਆਂ ਫ਼ਿਰਦੀਆਂ

ਆਹ ਤੂੰ Sartaaj ਨੂੰ ਕੀ ਪਿਲਾਇਆ? ਸੱਜਣ ਹੈ ਹੈਰਾਨੀ ਬੜੀ