Ek Charkha Gali De Vich
Sardool Sikander, Jaidev Kumar, & Sanjeev Anand
4:58ਪਿਆਰ, ਪਿਆਰ, ਪਿਆਰ ਤੇਰੇ ਨਾਲ਼, ਨਾਲ਼, ਨਾਲ਼ ਹੋ ਗਿਆ ਹਾੜਾ ਵੇ, ਢੋਲਾ, ਸੱਚੀ-ਮੁੱਚੀ, ਵੇ ਚੰਨਾ, ਸੱਚੀ-ਮੁੱਚੀ ਪਿਆਰ, ਪਿਆਰ, ਪਿਆਰ ਤੇਰੇ ਨਾਲ਼, ਨਾਲ਼, ਨਾਲ਼ ਹੋ ਗਿਆ ਹਾੜਾ ਵੇ, ਢੋਲਾ, ਸੱਚੀ-ਮੁੱਚੀ, ਵੇ ਚੰਨਾ, ਸੱਚੀ-ਮੁੱਚੀ ਹੋ, ਕੁੜਤੀ ਤਰੀਜਾਂ ਵਾਲ਼ੀ ਕਿੰਨੀ ਸੋਹਣੀ ਲਗਦੀ ਤੱਕ-ਤੱਕ ਤੈਨੂੰ ਮੇਰੀ ਅੱਖ ਨਹੀਓਂ ਰੱਜਦੀ ਪਿਆਰ, ਪਿਆਰ, ਪਿਆਰ ਤੇਰੇ ਨਾਲ਼, ਨਾਲ਼, ਨਾਲ਼ ਹੋ ਗਿਆ ਹਾੜਾ ਵੇ, ਢੋਲਾ, ਸੱਚੀ-ਮੁੱਚੀ, ਵੇ ਚੰਨਾ, ਸੱਚੀ-ਮੁੱਚੀ ਭੰਨ ਚੂੜੀਆਂ ਸੱਜਣ, ਨਾਲ਼ੇ ਖਿੱਚ ਮੇਰੇ ਵਾਲ਼ ਲਾ ਲਏ ਸੀਨੇ ਨਾਲ਼ ਮੈਨੂੰ, ਕਰੇ ਨਕਲੀ ਸਵਾਲ ਓ, ਤੇਰਾ ਚਿਕਨਾ ਬਦਨ ਹੱਥੋਂ ਤਿਲਕਦਾ ਐ ਖੁੱਲ੍ਹੀ ਜ਼ੁਲਫ਼ ਤੇਰੀ ਜਾਲ਼ silk ਦਾ ਐ ਹਾਏ, ਮਿੱਠੀ-ਮਿੱਠੀ ਅੱਗ ਵਿੱਚ ਬਲ਼ੇ ਨਸ-ਨਸ ਵੇ ਤਪਦੀ ਜਵਾਨੀ ਉੱਤੇ ਸਾਉਣ ਵਾਂਗੂ ਵੱਸ ਵੇ ਪਿਆਰ, ਪਿਆਰ, ਪਿਆਰ ਤੇਰੇ ਨਾਲ਼, ਨਾਲ਼, ਨਾਲ਼ ਹੋ ਗਿਆ ਹਾਏ ਨੀ ਬਿੱਲੋ, ਸੱਚੀ-ਮੁੱਚੀ, ਨੀ ਸੋਹਣੀ, ਸੱਚੀ-ਮੁੱਚੀ, ਓਏ ਅੱਜ ਸੁੰਘਣੈ ਜ਼ਰੂਰ ਤੇਰੇ ਸਾਹਾਂ ਦਾ ਸੰਧੂਰ ਅੱਖਾਂ ਅੱਖਾਂ ਵਿੱਚ ਪਾ ਦੇ, ਆਵੇ ਜੀਣ ਦਾ ਸਰੂਰ ਦਿਲ ਕਾਬੂ ਵਿੱਚ ਰੱਖ, ਛੇੜਖਾਨੀਆਂ ਨਾ ਕਰ ਤੂੰ ਅਮਾਨਤਾਂ ਦੇ ਵਿੱਚ ਬੇਈਮਾਨੀਆਂ ਨਾ ਕਰ ਓ, ਪਹਿਲੇ-ਪਹਿਲੇ ਪਿਆਰ ਦਾ ਨਹੀਂ ਭੁੱਲਦਾ ਸਵਾਦ ਨੀ ਜਦ ਤਕ ਜੀਵੇ ਕੋਈ ਰਹਿੰਦੈ ਉਹਨੂੰ ਯਾਦ ਨੀ ਪਿਆਰ, ਪਿਆਰ, ਪਿਆਰ ਤੇਰੇ ਨਾਲ਼, ਨਾਲ਼, ਨਾਲ਼ ਹੋ ਗਿਆ ਹਾੜਾ ਵੇ, ਢੋਲਾ, ਸੱਚੀ-ਮੁੱਚੀ, ਵੇ ਚੰਨਾ, ਸੱਚੀ-ਮੁੱਚੀ ਹਿੱਕ ਉੱਤੇ ਸਿਰ ਰੱਖ ਸੁੱਤੀ ਰਹਾਂ ਸਾਰੀ ਰਾਤ ਪੈ ਜਾਵੇ ਨਾ ਵਿਛੋੜਾ ਜਦੋਂ ਹੋਏ ਪਰਬਾਦ ਹੋ, ਤੇਰੀ ਬੁੱਕਲ਼ 'ਚ ਨਿਕਲ਼ੇ ਨੀ ਸੱਜਣਾ ਦਾ ਸਾਹ ਆਜਾ ਇੱਕ-ਮਿੱਕ ਹੋਈਏ, ਕੀ ਐ ਦਮ ਦਾ ਵਿਸਾਹ ਦੁਖਦਾ ਐ ਚੰਨਾ ਸੱਚੀ ਮੇਰਾ ਅੰਗ-ਅੰਗ ਵੇ ਅੰਗਾਂ 'ਚ ਸਮਾਇਆ ਤੇਰੇ ਪਿਆਰ ਵਾਲ਼ਾ ਰੰਗ ਵੇ ਪਿਆਰ, ਪਿਆਰ, ਪਿਆਰ ਤੇਰੇ ਨਾਲ਼, ਨਾਲ਼, ਨਾਲ਼ ਹੋ ਗਿਆ ਹਾਏ ਨੀ ਬਿੱਲੋ, ਸੱਚੀ-ਮੁੱਚੀ, ਨੀ ਸੋਹਣੀ, ਸੱਚੀ-ਮੁੱਚੀ ਹੋ, ਪਿਆਰ, ਪਿਆਰ, ਪਿਆਰ ਤੇਰੇ ਨਾਲ਼, ਨਾਲ਼, ਨਾਲ਼ ਹੋ ਗਿਆ ਹਾੜਾ ਵੇ, ਢੋਲਾ, ਸੱਚੀ-ਮੁੱਚੀ (ਨੀ ਸੋਹਣੀ, ਸੱਚੀ-ਮੁੱਚੀ)