Dhiaan Dhar Mehsoos Kar
Diljit Dosanjh
5:23ਧਰਤੀ ਧੰਨ ਹੋਈ, ਧੰਨ ਹੋਏ ਅੰਬਰ ਸੱਭੇ ਦੁੱਖ ਮੁੱਕੇ, ਸੱਚੇ ਪਾਤਸ਼ਾਹ ਜੀ ਹੱਥ ਬੰਨ੍ਹਦੇ ਆਂ, ਮੱਥਾ ਟੇਕਦੇ ਆਂ ਤੁਸੀਂ ਆਣ ਟੁਕੇ, ਸੱਚੇ ਪਾਤਸ਼ਾਹ ਜੀ ਹੇਠਾਂ ਚਾਨਣ ਦਾ ਦਰਿਆ ਵਗੇ ਉੱਤੋਂ ਮਿਹਰ ਦਾ ਬਰਸੇ ਮੇਘ, ਬਾਬਾ ਜਿਨ੍ਹਾਂ ਥਾਂਵਾਂ 'ਤੇ ਪਾਏ ਪੈਰ ਤੁਸੀਂ ਉੱਥੇ ਅੱਜ ਵੀ ਵਰਤੇ ਦੇਗ, ਬਾਬਾ ਆਰ ਨਾਨਕ, ਪਾਰ ਨਾਨਕ ਸੱਭ ਥਾਂ ੴ ਨਾਨਕ ਆਰ ਨਾਨਕ, ਪਾਰ ਨਾਨਕ ਸੱਭ ਥਾਂ ੴ ਨਾਨਕ ਤੂੰ ਨੂਰ ਦਾ ਫੁੱਟਦਾ ਚਸ਼ਮਾ ਐ ਤੂੰ ਰੌਸ਼ਨੀਆਂ ਦੀ ਰੇਖਾ ਐ ਇੱਕ ਤੇਰਾ ਹੀ ਦਰਬਾਰ ਸੱਚਾ ਬਾਕੀ ਸੱਭ ਭਰਮ-ਭੁਲੇਖਾ ਏ ਤੇਰਾ ਸ਼ਬਦ ਸੁਣਾ ਵੈਰਾਗ ਹੋਵੇ ਤਨ-ਮਨ ਦੇ ਬਦਲਣ ਵੇਗ, ਬਾਬਾ ਆਰ ਨਾਨਕ, ਪਾਰ ਨਾਨਕ ਸੱਭ ਥਾਂ ੴ ਨਾਨਕ ਆਰ ਨਾਨਕ, ਪਾਰ ਨਾਨਕ ਸੱਭ ਥਾਂ ੴ ਨਾਨਕ ਤੇਰੇ ਰੂਪ ਜਿਹਾ ਕੋਈ ਰੂਪ ਨਹੀਂ ਤੇਰੇ ਦੀਦ ਜਿਹਾ ਪਰਸਾਦ ਨਹੀਂ ਤੇਰੇ ਬੰਕੇ ਲੋਇਣ ਦੰਤ ਰੀਸਾਲਾ ਸੋਹਣੇ ਨਕ ਜਿਨ ਲੰਮੜੇ ਵਾਲਾ ਕੰਚਨ ਕਾਇਆ ਸੁਇਨੇ ਕੀ ਢਾਲਾ ਤੇਰੇ ਰੂਪ ਜਿਹਾ ਕੋਈ ਰੂਪ ਨਹੀਂ ਤੇਰੇ ਦੀਦ ਜਿਹਾ ਪਰਸਾਦ ਨਹੀਂ ਸਰਬਤ ਦਾ ਭਲਾ ਸਿਖਾਇਆ ਤੂੰ ਕੋਈ ਘਾਟ ਨਹੀਂ, ਕੋਈ ਵਾਦ ਨਹੀਂ ਤੂੰ ਕੇਂਦਰ ਬਿੰਦੂ ਬ੍ਰਹਿਮੰਡ ਦਾ ਤੂੰ ਸਿਰਜੀ ਸਾਰੀ ਖੇਡ, ਬਾਬਾ ਜਦੋਂ ਪਾਇਆ ਦਸਵਾਂ ਜਾਮਾ ਤੂੰ ਹੱਥਾਂ ਵਿਚ ਫੜ ਲਈ ਤੇਗ਼, ਬਾਬਾ ਆਰ ਨਾਨਕ, ਪਾਰ ਨਾਨਕ ਸੱਭ ਥਾਂ ੴ ਨਾਨਕ ਆਰ ਨਾਨਕ, ਪਾਰ ਨਾਨਕ ਸੱਭ ਥਾਂ ੴ ਨਾਨਕ ਆਰ ਨਾਨਕ, ਪਾਰ ਨਾਨਕ ਸੱਭ ਥਾਂ ੴ ਨਾਨਕ ਆਰ ਨਾਨਕ, ਪਾਰ ਨਾਨਕ ਸੱਭ ਥਾਂ ੴ ਨਾਨਕ ਆਰ ਨਾਨਕ, ਪਾਰ ਨਾਨਕ ਸੱਭ ਥਾਂ ੴ ਨਾਨਕ