Deewana (Deewana)
Gurshabad
3:16So blue ਮੇਰੇ ਉੱਤੇ ਬਦਲ ਜਾਣ ਦੀ ਤੋਹਮਤ ਲਾਊਣੇ ਵਾਲ਼ੀਏ ਨੀ ਮੈਂ ਤੇਰੇ ਬਿਨ ਕਦੇ ਕਿਸੇ ਨਾਲ਼ ਨਜ਼ਰ ਮਿਲ਼ਾ ਕੇ ਵੇਖੀ ਨਾ ਸਦਾ ਰੇਤ ਦੀਆਂ ਪੜਤਾਂ ‘ਤੇ ਤੇਰੇ ਹੀ ਨਕਸ਼ ਉਲੀਕੇ ਨੀ ਮੈਂ ਤੇਰੇ ਬਿਨ ਕਦੇ ਕਿਸੇ ਦੀ ਸੂਰਤ ਵਾਹ ਕੇ ਵੇਖੀ ਨਾ ਵੇਖਾਂ ਨਾ ਜਿਸ ਦਿਨ ਮੈਂ ਤੈਨੂੰ, ਦਿਲ ਜਿਹਾ ਦੁੱਖਦਾ ਰਹਿੰਦਾ ਐ ਬੋਲ਼ ਸੁਣਾਂ ਨਾ ਤੇਰੇ ਤਾਂ ਮੇਰਾ ਸਾਹ ਜਿਹਾ ਸੁੱਕਦਾ ਰਹਿੰਦਾ ਐ ਸਦਾ ਤੇਰੀਆਂ ਸੌਂਹਾਂ ਖਾਵਾਂ ਜਦ ਕੋਈ ਸੌਂਹ ਪਾ ਦੇ ਵੇ ਮੈਂ ਤੇਰੇ ਬਿਨ ਕਦੇ ਕਿਸੇ ਦੀ ਸੌਂਹ ਵੀ ਖਾ ਕੇ ਵੇਖੀ ਨਾ ਮੇਰੇ ਉੱਤੇ ਬਦਲ ਜਾਣ ਦੀ ਤੋਹਮਤ ਲਾਊਣੇ ਵਾਲ਼ੀਏ ਨੀ ਮੈਂ ਤੇਰੇ ਬਿਨ ਕਦੇ ਕਿਸੇ ਨਾਲ਼ ਨਜ਼ਰ ਮਿਲ਼ਾ ਕੇ ਵੇਖੀ ਨਈ ਨਹੀਂ ਐਤਬਾਰ ਜੇ ਮੇਰੇ ‘ਤੇ ਤਾਂ ਪਰਖ ਮੇਰੇ ਈਮਾਨਾਂ ਨੂੰ ਤੇਰੇ ਖ਼ਾਤਰ ਮਾਰ ਦਿਆਂ ਮੈਂ ਆਪਣੇ ਸਭ ਅਰਮਾਨਾਂ ਨੂੰ ਚਿੱਤ ਚੇਤੇ ਓਹ ਵਕਤ ਨਹੀਂ ਰੱਖਿਆ, ਜੋ ਗਵਾਇਆ ਤੇਰੇ ਲਈ ਦਿਲ ‘ਤੇ ਸਾਲ-ਮਹੀਨਿਆਂ ਦੀ ਕਦੇ ਗਿਣਤੀ ਲਾ ਕੇ ਵੇਖੀ ਨਾ ਮੇਰੇ ਉੱਤੇ ਬਦਲ ਜਾਣ ਦੀ ਤੋਹਮਤ ਲਾਊਣੇ ਵਾਲ਼ੀਏ ਨੀ ਮੈਂ ਤੇਰੇ ਬਿਨ ਕਦੇ ਕਿਸੇ ਨਾਲ਼ ਨਜ਼ਰ ਮਿਲ਼ਾ ਕੇ ਵੇਖੀ ਨਾ ਮੇਰੇ ਉੱਤੇ ਬਦਲ ਜਾਣ ਦੀ ਮੈਂ ਤੇਰੀ ਬੁੱਕਲ਼ ‘ਚੋਂ ਕਦੇ ਨਾ ਹੋਰ ਕਿਸੇ ਦੀ ਬਗਲ ਗਿਆ ਫੇਰ ਤੂੰ ਮੈਨੂੰ ਆਖੇਂ ਕਿੱਦਾਂ ਅੜੀਏ ਕਿ ਮੈਂ ਬਦਲ ਗਿਆ ਸਾਧਪੁਰੀ ਬਦਨਾਮ ਹੋ ਗਿਆ ਬਸ ਇੱਕ ਤੇਰੇ ਕਰਕੇ ਨੀ ਮੈਂ ਤੇਰੇ ਬਿਨ ਕਦੇ ਕਿਸੇ ਲਈ ਕਦਰ ਗਵਾ ਕੇ ਵੇਖੀ ਨਾ ਮੇਰੇ ਉੱਤੇ ਬਦਲ ਜਾਣ ਦੀ ਤੋਹਮਤ ਲਾਊਣੇ ਵਾਲ਼ੀਏ ਨੀ ਮੈਂ ਤੇਰੇ ਬਿਨ ਕਦੇ ਕਿਸੇ ਨਾਲ਼ ਨਜ਼ਰ ਮਿਲ਼ਾ ਕੇ ਵੇਖੀ ਨਾ