Hasde Hi Rehne Aan

Hasde Hi Rehne Aan

Hustinder

Альбом: Sadiyan Gallan 2
Длительность: 3:12
Год: 2023
Скачать MP3

Текст песни

ਉਹ ਸੱਥਾਂ ਤੋ ਸ਼ੁਰੂ ਹੁੰਦੇ ਨੇ
ਪਿੰਡਾਂ ਦੀ ਰੂਹ ਵਿੱਚ ਵਸਦੇ
ਜਿਨ੍ਹਾਂ ਕਦ ਉਚਾ ਹੁੰਦਾ ਓਦੋਂ ਵੀ ਉਚਾ ਹੱਸਦੇ
ਗੱਲਾਂ ਹੀ ਗੀਤ ਰਕਾਨੇ ਮਹਿਫ਼ਿਲ ਸੱਧ ਲੈਣੇ ਆਂ
ਉਹ ਜਦ ਮਰਜ਼ੀ ਦੇਖ ਲਈਂ ਆਕੇ ਹੱਸਦੇ ਹੀ ਰਹਿਣੇ ਆਂ
ਉਹ ਜਦ ਮਰਜ਼ੀ ਦੇਖ ਲਈਂ ਆਕੇ ਹੱਸਦੇ ਹੀ ਰਹਿਣੇ ਆਂ

ਹਾਲੇ ਤੂੰ ਰੰਗ ਨਈ ਤੱਕਿਆ ਚੇਤਰ ਦੀਆਂ ਧੁੱਪਾਂ ਦਾ
ਤੈਨੂੰ ਵੀ ਮੋਹ ਆਊਗਾ ਤੂੜੀ ਦਿਆਂ ਕੁੱਪਾਂ ਦਾ
ਕਿੰਨਾ ਹੀ ਵੱਡਾ ਮੰਨ ’ਦੇ ਕੇਸਾਂ ਵਿੱਚ ਕੰਗੀਆਂ ਨੂੰ
ਸਾਫ਼ੇ ਵਿੱਚ ਬੰਨਕੇ ਰੱਖੀਏ ਜ਼ਿੰਦਗੀ ਦੀਆਂ ਤੰਗੀਆਂ ਨੂੰ
ਫਿਕਰਾਂ ਨੂੰ ਖਾਰਾ ਮੰਨਕੇ ਸ਼ਾਮੀ ਪੀ ਲੈਣੇ ਆਂ
ਉਹ ਜਦ ਮਰਜ਼ੀ ਦੇਖ ਲਈਂ ਆਕੇ ਹੱਸਦੇ ਹੀ ਰਹਿਣੇ ਆਂ
ਉਹ ਜਦ ਮਰਜ਼ੀ ਦੇਖ ਲਈਂ ਆਕੇ ਹੱਸਦੇ ਹੀ ਰਹਿਣੇ ਆਂ

ਉਹ ਸਾਡਾ ਪਿੰਡ ਟਿਕਾਣਾ ਮੂਰੇ ਹੋ ਦੱਸਦੇ ਆਂ
ਰੱਬ ਥੱਲੇ ਆ ਜਾਂਦਾ ਨੀਂ ਸੌਹਾਂ ਜਦ ਚੱਕਦੇ ਆਂ
ਸਾਨੂੰ ਆ ਨਕਲੀ ਹਾਸੇ ਲੱਗਦੇ ਆ ਜ਼ਹਿਰ ਕੁੜੇ
ਸ਼ਹਿਰਾਂ ਦੇ ਹੱਥ ਨਈ ਆਉਂਦੇ ਪਿੰਡਾਂ ਦੇ ਪੈਰ ਕੁੜੇ
ਆਮਦ ਨੂੰ ਗੱਲੀ ਲਾ ਲੈ ਕਿਹੜਾ ਕੁਹ ਕਹਿੰਦੇ ਆਂ
ਉਹ ਜਦ ਮਰਜ਼ੀ ਦੇਖ ਲਈਂ ਆਕੇ ਹੱਸਦੇ ਹੀ ਰਹਿਣੇ ਆਂ
ਉਹ ਜਦ ਮਰਜ਼ੀ ਦੇਖ ਲਈਂ ਆਕੇ ਹੱਸਦੇ ਹੀ ਰਹਿਣੇ ਆਂ

ਬੋਲਾਂ ਦੇ ਪੱਕੇ ਕੁੜੀਏ ਹਿਲਦੇ ਨਾ ਥਾਂ ਤੋਂ ਨੀਂ
ਯਾਰਾਂ ਨੂੰ ਵੱਜਣ ਹਾਕਾਂ ਪਿੰਡਾਂ ਦੇ ਨਾ ਤੋਂ ਨੀਂ
ਨਜ਼ਰਾਂ ਤੋਂ ਲਾਕੇ ਰੱਖੀਏ ਸਿਰ ਉੱਤੇ ਚੜ੍ਹਿਆਂ ਨੂੰ
ਬਾਹਾਂ ਦਾ ਜ਼ੋਰ ਰਕਾਨੇ ਪੁੱਛ ਲਈਂ ਕਦੇ ਕੜ੍ਹਿਆਂ ਨੂੰ
ਯਾ ਤਾਂ ਗੱਲ ਲੱਗ ਜਾਣੇ ਆਂ ਯਾ ਫਿਰ ਗੱਲ ਪੈਣੇ ਆਂ
ਉਹ ਜਦ ਮਰਜ਼ੀ ਦੇਖ ਲਈਂ ਆਕੇ ਹੱਸਦੇ ਹੀ ਰਹਿਣੇ ਆਂ
ਉਹ ਜਦ ਮਰਜ਼ੀ ਦੇਖ ਲਈਂ ਆਕੇ ਹੱਸਦੇ ਹੀ ਰਹਿਣੇ ਆਂ