Khulle Aasmaan

Khulle Aasmaan

Juss

Альбом: Khulle Aasmaan
Длительность: 3:40
Год: 2025
Скачать MP3

Текст песни

MixSingh in the house

ਖੁੱਲੇ ਆਸਮਾਨ ਦੇ ਥੱਲੇ
ਬੈਠੇ ਹੋਈਏ ਦੋਵੇਂ ਕੱਲੇ
ਦੋਵੇਂ ਹੱਥ ਫੜੀਏ ਤੇ
ਕਦੇ ਵੀ ਨਾ ਛੱਡੀਏ

ਤੂੰ ਹੋਵੇ, ਮੈਂ ਹੋਵਾ
ਮੋਡੇ ਰੱਖ ਸਿਰ ਸੋਵਾ
ਦਿਲਾਂ ਵਾਲਾ ਪਿਆਰ ਪਾ ਕੇ
ਦਿਲੋਂ ਨਾ ਜੀ ਕੱਢੀਏ
ਖੁੱਲੇ ਆਸਮਾਨ ਦੇ ਥੱਲੇ

ਓ ਤੁਰਦੇ ਹੀ ਰਹੀਏ
ਪਾ ਕੇ ਅੱਖ ਵਿੱਚ ਅੱਖ ਨੀ
ਰੂਹਾਂ ਵਾਲਾ ਪਿਆਰ ਹੋਵੇ
ਨਾ ਕਰੇ ਕੋਈ ਵੱਖ ਨੀ

ਕਦੇ ਤੂੰ ਮੈਨੂੰ ਸੰਭਾਲੇ
ਕਦੇ ਸੰਭਾਲੇ ਯੱਬ ਨੀ
ਦੋਵੇਂ ਇੱਕ ਦੂਜੇ ਕੋਲੋ
ਜਾਈਏ ਨਾ ਜੀ ਥੱਕ ਨੀ

ਦੁਨੀਆ ਲਈ ਹੋਕੇ ਚੱਲੇ
ਹੋਵੇ ਭਾਵੇਂ ਕੱਖ ਪੱਲੇ
ਪਿਆਰਾਂ ਵਾਲੀ ਪਿੰਗ ਪਾ ਕੇ
ਕਦੇ ਵੀ ਨਾ ਵੱਢੀਏ

ਖੁੱਲੇ ਆਸਮਾਨ ਦੇ ਥੱਲੇ
ਬੈਠੇ ਹੋਈਏ ਦੋਵੇਂ ਕੱਲੇ
ਦੋਵੇਂ ਹੱਥ ਫੜੀਏ ਤੇ
ਕਦੇ ਵੀ ਨਾ ਛੱਡੀਏ

ਤੂੰ ਹੋਵੇ, ਮੈਂ ਹੋਵਾ
ਮੋਡੇ ਰੱਖ ਸਿਰ ਸੋਵਾ
ਦਿਲਾਂ ਵਾਲਾ ਪਿਆਰ ਪਾ ਕੇ
ਦਿਲੋਂ ਨਾ ਜੀ ਕੱਢੀਏ
ਖੁੱਲੇ ਆਸਮਾਨ ਦੇ ਥੱਲੇ ਆ ਆ
ਤਾਰਿਆਂ ਨਾਲ ਭਰੀਆਂ ਜੋ ਰਾਤਾਂ ਵੇਖ ਆਈਆਂ
ਖੁੱਲੀਆਂ ਹਵਾਵਾਂ ਨੇ ਜੋ ਬਾਤਾਂ ਲੈ ਕੇ ਆਈਆਂ
ਤੇਰੀਆਂ ਜੋ ਮੇਰੀਆਂ ਨੇ, ਕਦੇ ਮੁਕੇ ਨਾ
ਹੱਥਾਂ ‘ਚ ਮੈਂ ਕੱਸ ਕੇ, ਸੌਗਾਤਾਂ ਲੈ ਕੇ ਆਈਆਂ

ਤੇਰੇ ਨਾਲ ਆਈਆਂ, ਤੇਰੇ ਨਾਲ ਜਾਣਾ
ਤੇਰੇ ਨਾਲ ਵੱਸਣਾ, ਤੇਰੇ ਨਾਲ ਮਰ ਜਾਣਾ
ਤੇਰੇ ਨਾਲ, ਜ਼ਿੰਦਗੀ ਦੇ ਹਰ ਪਲ ਵਿੱਚੋਂ ਲੰਘ ਕੇ
ਮੈਂ ਆਉਣਾ

ਤੇਰੇ ਨਾਂ ਨਾਲ ਮੇਰਾ ਨਾਂ ਲਿਖਵਾ ਦਵਾਂ
ਦੁੱਖ ਤੇਰੀ ਜ਼ਿੰਦਗੀ ਚੋਂ ਸਦਾ ਲਈ ਮਿਟਾ ਦਵਾ
ਜਦੋਂ ਤੇਨੂੰ ਲੋੜ ਹੋਵੇ, ਓਦੋਂ ਕੋਲ ਆ ਜਾਵਾਂ
ਪਿਆਰ ਨਾਲ ਆ ਕੇ, ਤੇਨੂੰ ਗੱਲ ਨਾਲ ਲਾ ਲਵਾਂ

ਛੱਡੀ ਨਾ ਤੂੰ ਸਾਨੂੰ ਕੱਲੇ
ਮੋੜੀ ਨਾ ਤੂੰ ਕਦੇ ਛੱਲੇ
ਇੱਕ ਦੂਜੇ ਲਈ ਹੱਥ
ਰੱਬ ਅੱਗੇ ਅੱਡੀਏ

ਖੁੱਲੇ ਆਸਮਾਨ ਦੇ ਥੱਲੇ
ਬੈਠੇ ਹੋਈਏ ਦੋਨੋ ਕੱਲੇ
ਦੋਵੇਂ ਹੱਥ ਫੜੀਏ ਤੇ
ਕਦੇ ਵੀ ਨਾ ਛੱਡੀਏ

ਤੂੰ ਹੋਵੇ, ਮੈਂ ਹੋਵਾ
ਮੋਡੇ ਰੱਖ ਸਿਰ ਸੋਵਾ
ਦਿਲਾਂ ਵਾਲਾ ਪਿਆਰ ਪਾ ਕੇ
ਦਿਲੋਂ ਨਾ ਜੀ ਕੱਢੀਏ
ਖੁੱਲੇ ਆਸਮਾਨ ਦੇ ਥੱਲੇ