Koka

Koka

Karamjit Anmol

Альбом: Blackia
Длительность: 4:38
Год: 2019
Скачать MP3

Текст песни

ਤੇਰੇ ਨੱਕ ਦਾ ਨੇ ਕੋਕਾ ਪਿਆ ਦੱਸ ਦਾ ਏ ਨੀ
ਤੂ ਤਾਂ ਕਰਨਾ ਸੀ ਧੋਖਾ
ਹਾਏ ਹੀਰੀਏ ਨੀ ਤੂ ਤਾ ਕਰਨਾ ਸੀ ਧੋਖਾ
ਜਾ ਝੂਠੀਏ ਨੀ ਤੂ ਤਾ ਕਰਨਾ ਸੀ ਧੋਖਾ

ਤੇਰੀ ਗੁੱਤ ਦੀ ਪਰਾਂਦੀ ਪਈ ਦੱਸ ਦੀ ਏ ਨੀ
ਤੇਰੀ ਪੇਸ਼ ਨਾ ਜਾਂਦੀ
ਹਾਏ ਸੋਹਣੀਏ ਨੀ ਤੇਰੀ ਪੇਸ਼ ਨਾ ਜਾਂਦੀ
ਹਾਏ ਹੀਰੀਏ ਨੀ ਤੇਰੀ ਪੇਸ਼ ਨਾ ਜਾਂਦੀ

ਤੇਰੇ ਬੁਲਾਂ ਦੇ ਪਤਾਸੇ ਪਾਏ ਦੱਸਦੇ ਆ ਨੀ
ਸਾਥੋਂ ਰੁਸ ਗਏ ਹਾਸੇ
ਹਾਏ ਸੋਹਣੀਏ ਨੀ ਸਾਥੋਂ ਰੁਸ ਗਏ ਹਾਸੇ
ਹਾਏ ਸੋਹਣੀਏ ਨੀ ਸਾਥੋਂ ਰੁਸ ਗਏ ਹਾਸੇ

ਤੇਰੇ ਕੰਨਾਂ ਦੇ ਨੀ ਵਾਲੇ
ਤੇਰੇ ਕੰਨਾਂ ਦੇ ਨੀ ਵਾਲੇ
ਤੇਰੇ ਕੰਨਾਂ ਦੇ ਨੀ ਵਾਲੇ ਪਏ ਦੱਸਦੇ ਆ ਨੀ
ਦੁੱਖ ਜਿੰਦੜੀ ਨੂੰ ਬਾਹਲੇ
ਹਾਏ ਹੀਰੀਏ ਨੀ ਦੁੱਖ ਜਿੰਦੜੀ ਨੂੰ ਬਾਹਲੇ

ਤੇਰੇ ਹੱਥਾਂ ਦੇ ਨੀ ਛੱਲੇ ਪਏ ਦੱਸ ਦੇ ਏ ਨੀ
ਯਾਰ ਰਹਿ ਜਾਣੇ ਕੱਲੇ
ਹਾਏ ਹੀਰੀਏ ਨੀ ਯਾਰ ਰਹਿ ਜਾਣੇ ਕੱਲੇ
ਹਾਏ ਝੱਲੀਏ ਨੀ ਯਾਰ ਰਹਿ ਜਾਣੇ ਕੱਲੇ

ਗਾਨੀ ਗੱਲ ਚ ਜੋ ਪਾਈ ਪਈ ਦੱਸ ਦੀ ਏ ਨੀ
ਹੁਣ ਪੈਣੀ ਏ ਜੁਦਾਈ
ਹਾਏ ਸੋਹਣੀਏ ਹੁਣ ਪੈਣੀ ਏ ਜੁਦਾਈ
ਹਾਏ ਹੀਰੀਏ ਹੁਣ ਪੈਣੀ ਏ ਜੁਦਾਈ

ਤੇਰਾ ਰਾਹ ਚ ਖਲੌਣਾ ਪਿਆ ਦੱਸ ਦਾ ਏ ਨੀ
ਪੱਲੇ ਪੈ ਗਿਆ ਰੌਣਾ
ਹਾਏ ਹੀਰੀਏ ਪੱਲੇ ਪੈ ਗਿਆ ਰੌਣਾ
ਹਾਏ ਹੀਰੀਏ ਪੱਲੇ ਪੈ ਗਿਆ ਰੌਣਾ