Ishq Bezuban

Ishq Bezuban

Manjit Sahota

Альбом: Ishq Bezuban
Длительность: 4:03
Год: 2023
Скачать MP3

Текст песни

ਕਿੰਨਾ ਤੈਨੂੰ ਪਿਆਰ ਅਸੀਂ ਕਰਦੇ ਹਾਂ
ਕਿੰਨਾ ਤੇਰੇ ਉੱਤੇ ਅਸੀਂ ਮਰਦੇ ਹਾਂ
ਲਫ਼ਜ਼ਾਂ 'ਚ ਹੋਣਾ ਨਾ ਬਿਆਂ ਏ
ਆਪੇ ਮੇਰੇ ਨੈਣਾਂ ਵਿੱਚੋਂ ਪੜ੍ਹ ਲੈ ਤੂੰ
ਮੇਰਾ ਇਸ਼ਕ ਬੇਜ਼ੁਬਾਨ ਏ
ਆਪੇ ਮੇਰੇ ਨੈਣਾਂ ਵਿੱਚੋਂ ਪੜ੍ਹ ਲੈ ਤੂੰ
ਮੇਰਾ ਇਸ਼ਕ ਬੇਜ਼ੁਬਾਨ ਏ

ਸਾਰੀ ਦੁਨੀਆ ਤੋਂ ਹੀ ਬੇਗਾਨਾ ਹੋ ਗਿਆ
ਇਸ ਕਦਰ ਐ ਦਿਲ ਦੀਵਾਨਾ ਹੋ ਗਿਆ
ਸਾਰੀ ਜ਼ਿੰਦਗੀ ਹੀ ਰੱਖੂੰ ਤੈਨੂੰ ਨਾਲ ਨਾਲ ਮੈਂ
ਅੱਲ੍ਹਾ ਵੱਲੋਂ ਦਿੱਤਾ ਨਜ਼ਰਾਨਾ ਹੋ ਗਿਆ
ਵੇਖ ਤੈਨੂੰ ਸਾਹਾਂ ਵਿੱਚ ਸਾਹ ਆਉਂਦੇ
ਤੇਰੇ ਲਈ ਮਿਲੇ ਨੇ ਖ਼ੌਰੇ ਤਾਂ ਆਉਂਦੇ
ਤੇਰੇ ਉੱਤੇ ਕਾਫ਼ਿਰ ਦਾ ਡੋਲਿਆ ਈਮਾਨ ਏ
ਆਪੇ ਮੇਰੇ ਨੈਣਾਂ ਵਿੱਚੋਂ ਪੜ੍ਹ ਲੈ ਤੂੰ
ਮੇਰਾ ਇਸ਼ਕ ਬੇਜ਼ੁਬਾਨ ਏ
ਆਪੇ ਮੇਰੇ ਨੈਣਾਂ ਵਿੱਚੋਂ ਪੜ੍ਹ ਲੈ ਤੂੰ
ਮੇਰਾ ਇਸ਼ਕ ਬੇਜ਼ੁਬਾਨ ਏ

ਜੱਨਤ ਵੀ ਤੇਰੇ ਅੱਗੇ ਲੱਗਦੀ ਬੇਨੂਰ
ਤਾਰਿਆਂ ਦੇ ਸ਼ਹਿਰੋਂ ਤੂੰ ਆਈਂ ਐ ਕੋਈ ਹੂਰ
ਏਦਾਂ ਹੀ ਨਹੀਂ ਤੈਨੂੰ ਦੇਖ ਦਿਲ ਧੜਕਦਾ
ਤੇਰੇ ਮੇਰੇ ਵਿੱਚ ਕੋਈ ਨਾਤਾ ਹੈ ਜ਼ਰੂਰ
ਚੜ੍ਹੀ ਮੈਨੂੰ ਲੋਰ ਤੇਰੀ ਅੱਖਾਂ ਦੀ
ਬਣ ਜਾ ਲਕੀਰ ਮੇਰੇ ਹੱਥਾਂ ਦੀ
ਆਸ਼ਕ ਹਾਂ ਤੇਰੇ ਬੜਾ ਹੋਣਾ ਅਹਿਸਾਨ ਹੈ
ਆਪੇ ਮੇਰੇ ਨੈਣਾਂ ਵਿੱਚੋਂ ਪੜ੍ਹ ਲੈ ਤੂੰ
ਮੇਰਾ ਇਸ਼ਕ ਬੇਜ਼ੁਬਾਨ ਏ
ਆਪੇ ਮੇਰੇ ਨੈਣਾਂ ਵਿੱਚੋਂ ਪੜ੍ਹ ਲੈ ਤੂੰ
ਮੇਰਾ ਇਸ਼ਕ ਬੇਜ਼ੁਬਾਨ ਏ

ਸਭ ਤੋਂ ਹਸੀਨ ਤੂੰ ਸਭ ਤੋਂ ਜੁਦਾ
ਤੈਨੂੰ ਵੇਖੇ ਲੱਗੇ ਜਿਵੇਂ ਸਾਹਮਣੇ ਖ਼ੁਦਾ
ਤੂੰ ਮੇਰੀ ਜਾਂ ਬਾਕੀ ਸਭ ਭੁੱਲਿਆ
ਰੂਹ ਵਿੱਚ ਮੇਰੀ ਏਦਾਂ ਗਿਆ ਤੂੰ ਸਮਾ
ਗਿਆ ਤੂੰ ਸਮਾ
ਗਿਆ ਤੂੰ ਸਮਾ
ਜਿੱਦਾਂ ਤੇਰਾ ਦਿਲ ਕਰੇ ਅਜ਼ਮਾ ਲੈ
ਮਿੱਟੀ ਵਿੱਚ ਰੋਲ ਚਾਹੇ ਗੱਲ ਲਾ ਲੈ
ਤੇਰੇ ਕਦਮਾਂ 'ਚ ਅਸੀਂ ਰੱਖ ਦਿੱਤੀ ਜਾਨ ਐ
ਆਪੇ ਮੇਰੇ ਨੈਣਾਂ ਵਿੱਚੋਂ ਪੜ੍ਹ ਲੈ ਤੂੰ
ਮੇਰਾ ਇਸ਼ਕ ਬੇਜ਼ੁਬਾਨ ਏ
ਆਪੇ ਮੇਰੇ ਨੈਣਾਂ ਵਿੱਚੋਂ ਪੜ੍ਹ ਲੈ ਤੂੰ
ਮੇਰਾ ਇਸ਼ਕ ਬੇਜ਼ੁਬਾਨ ਏ