Aina K Pyaar

Aina K Pyaar

Manjit Sahota, Khan Mallan Wala, & Ary B

Альбом: Aina K Pyaar
Длительность: 3:04
Год: 2025
Скачать MP3

Текст песни

It's Ary B, baby

ਮੁਹੱਬਤ 'ਚ ਕੌਣ ਵੇਖੇ ਨਫ਼ਾ-ਨੁਕਸਾਨ ਵੇ?
ਤੇਰੇ ਵਿੱਚ ਵੱਸਦੀ ਏ, ਯਾਰਾ, ਸਾਡੀ ਜਾਨ ਵੇ

ਅਸੀਂ ਤੈਨੂੰ ਪੂਜਦੇ ਆਂ ਰੱਬ ਵਾਂਗਰਾਂ
ਸੱਜਦਾ ਵੇ ਤਾਂ ਹੀ ਥਾਂ-ਥਾਂ ਨਹੀਂ ਕਰਦੇ

ਐਨਾ ਕ ਪਿਆਰ ਐ ਵੇ ਸਾਨੂੰ ਤੇਰੇ ਨਾਲ਼
ਜਾਨ ਵੀ ਜੇ ਮੰਗੇਂ, ਅਸੀਂ ਨਾਂਹ ਨਹੀਂ ਕਰਦੇ
ਐਨਾ ਕ ਪਿਆਰ ਐ ਵੇ ਸਾਨੂੰ ਤੇਰੇ ਨਾਲ਼
ਜਾਨ ਵੀ ਜੇ ਮੰਗੇਂ, ਅਸੀਂ ਨਾਂਹ ਨਹੀਂ ਕਰਦੇ

ਔ, ਧੜਕਣ ਧੜਕਣਾਂ ਛੱਡਦੇ, ਓ ਸੋਹਣਿਆਂ
ਜੇ ਸਾਨੂੰ ਤੂੰ ਛੱਡਿਆ
ਜਿਸਮ 'ਚੋਂ ਰੂਹ ਵੀ ਨਿਕਲ਼ ਜਾਣੀ ਐਂ
ਜੇ ਦਿਲ ਵਿੱਚੋਂ ਤੂੰ ਕੱਢਿਆ

ਮੁੱਕਦੀ ਏ ਗੱਲ, "ਤੇਰੇ ਬਿਨਾਂ ਮਰਜਾਂਗੇ"
ਤੇਰੇ ਅੱਗੇ ਬੋਲ਼ ਕੇ ਬਿਆਨ ਕਰਦੇ

ਐਨਾ ਕ ਪਿਆਰ ਐ ਵੇ ਸਾਨੂੰ ਤੇਰੇ ਨਾਲ਼
ਜਾਨ ਵੀ ਜੇ ਮੰਗੇਂ, ਅਸੀਂ ਨਾਂਹ ਨਹੀਂ ਕਰਦੇ
ਐਨਾ ਕ ਪਿਆਰ ਐ ਵੇ ਸਾਨੂੰ ਤੇਰੇ ਨਾਲ਼
ਜਾਨ ਵੀ ਜੇ ਮੰਗੇਂ, ਅਸੀਂ ਨਾਂਹ ਨਹੀਂ ਕਰਦੇ

ਔ, ਬਣ ਗਿਓਂ ਤੂੰ ਸਾਡੇ ਜੀਣ ਦਾ ਸਹਾਰਾ ਵੇ
ਤੇਰੇ ਬਿਨਾਂ, ਯਾਰਾ, ਸਾਡਾ ਹੁੰਦਾ ਨਹੀਂ ਗੁਜ਼ਾਰਾ ਵੇ
Mallan ਵਾਲਿਆ ਹੋ ਜਾ ਉਮਰਾਂ ਲਈ ਸਾਡਾ ਤੂੰ
ਦਿਲੋਂ ਚਾਹੁੰਨ ਵਾਲ਼ੇ ਕਿੱਥੇ ਮਿਲ਼ਦੇ ਦੁਬਾਰਾ ਵੇ?

ਤਸਵੀਰ ਤੇਰੀ ਦਿਲ ਵਿੱਚ ਰੱਖੀ ਮੈਂ ਜੜਾ ਕੇ
ਮਿਲਣੇ ਦੀ ਜ਼ਿੱਦ ਅਸੀਂ ਤਾਂ ਨਹੀਂ ਕਰਦੇ

ਐਨਾ ਕ ਪਿਆਰ ਐ ਵੇ ਸਾਨੂੰ ਤੇਰੇ ਨਾਲ਼
ਜਾਨ ਵੀ ਜੇ ਮੰਗੇਂ, ਅਸੀਂ ਨਾਂਹ ਨਹੀਂ ਕਰਦੇ
ਐਨਾ ਕ ਪਿਆਰ ਐ ਵੇ ਸਾਨੂੰ ਤੇਰੇ ਨਾਲ਼
ਜਾਨ ਵੀ ਜੇ ਮੰਗੇਂ, ਅਸੀਂ ਨਾਂਹ ਨਹੀਂ ਕਰਦੇ

ਜਿਵੇਂ ਅਸੀਂ ਤੇਰੇ ਵਿੱਚ ਖੋਏ ਆਂ
ਤੂੰ ਵੀ ਸਾਡੇ ਵਿੱਚ ਖੋਜੇਂ ਜੇ
ਅੱਲ੍ਹਾ ਦੀ ਸੌਂਹ, ਗੱਲ ਬਣ ਜੇ
ਤੂੰ ਪੱਕੇ ਤੌਰ 'ਤੇ ਸਾਡਾ ਹੋ ਜਾਏਂ ਜੇ