Maut Raniye
Manjit Singh Sohi
4:14ਮੈਨੂੰ ਕਿਹਾ ਭਗਾਉਤੀ ਗੁਰਾਂ ਨੇ , ਮੈਂ ਕ੍ਰਿਪਾ ਦੀ ਹਾਂ ਆਨ ਮੈਂ ਜਬਰ ਤੇ ਜੁਲਮ ਨੂੰ ਰੋਕਦੀ, ਮੇਰਾ ਨਾਮ ਤਾਂ ਹੀ ਕ੍ਰਿਪਾਨ ਮੈਦਾਨੇ ਜੰਗ ਦੇ ਸਫੇ ਤੇ , ਮੇਰੇ ਨਾਲ ਹੋਣ ਇਮਤਿਹਾਨ ਅੱਵਲ ਉਹੀ ਸੂਰਮੇ ਜੋ , ਕੱਢਣ ਵੈਰੀ ਦੀ ਜਾਨ , ਮੈਨੂੰ ਕਿਹਾ ਭਗਾਉਤੀ ਗੁਰਾਂ ਨੇ , ਮੈਂ ਕ੍ਰਿਪਾ ਦੀ ਹਾਂ ਆਨ ਹਰਗੋਬਿੰਦ ਸੱਚੇ ਪਾਤਸ਼ਾਹ , ਮੇਰੇ ਵਿੱਚ ਵੱਸੇ ਨੇ ਆਪ ਦੋ ਰੂਪ ਸੀ ਦਿੱਤੇ ਉਨਾਂ ਨੇ , ਮੀਰੀ ਤੇ ਪੀਰੀ ਥਾਪ ਇਤਿਹਾਸ ਦਾ ਰੁੱਖ ਸੀ ਬਦਲਿਆ , ਗੁਰੂ ਸਾਹਿਬ ਮੇਰੇ ਨਾਲ਼ ਕਰਨ ਨਾ ਦੇਣਾ ਜੁਲਮ ਹੈ , ਮੈਂ ਮਜਲੂਮਾਂ ਲਈ ਢਾਲ਼ ਬਾਬਾ ਬਿਧੀ ਚੰਦ ਮੇਰੇ ਨਾਲ਼ ਹੀ, ਯੁੱਧ ਲੜੇ ਘਮਸਾਨ ਮੈਂ ਕੋਲ ਸਾਂ ਗੋਬਿੰਦ ਰਾਏ ਜੀ , ਜਦੋਂ ਲੱਗਾ ਸੀ ਆ ਬਾਣ ਮੈਂ ਬਾਣ ਸੀ ਬਣਕੇ ਗੁਰਾਂ ਦਾ, ਕੀਤਾ ਵੈਰੀ ਦਾ ਘਾਣ ਚਮਕੌਰ ਗੜੀ ਵਿੱਚ ਚਮਕਦੀ, ਰਹੀ ਵੱਖੋ ਵੱਖਰੇ ਹੱਥ ਮੈਂ ਆ ਅਜੀਤ ਝੁਜਾਰ ਕੋਲ਼ , ਜੌਹਰ ਦਿਖਾਏ ਅਕੱਥ ਔਖੇ ਵਕਤ ਸੀ ਰੱਖ ਲਈ , ਚਾਲੀ ਸਿੰਘਾਂ ਦੀ ਸ਼ਾਨ ਬੰਦਾ ਵੈਰਾਗੀ ਸਾਜਿਆ, ਜਦੋਂ ਆਪ ਗੁਰਾਂ ਨੇ ਆ ਖਾਤਿਰ ਜੁਲਮ ਮਿਟਾਉਣ ਦੇ , ਉਸ ਹੱਥ ਦਿੱਤਾ ਪਕੜਾ ਜ਼ੁਲਮਾਂ ਦਾ ਉਹ ਜਾਂਵਦਾ, ਕਰਦਾ ਦੂਰ ਹਨੇਰ ਜੋ ਜਾਬਰ ਰਾਹ ਵਿੱਚ ਆਂਵਦਾ , ਉਹ ਵੱਢ-ਵੱਢ ਲਾਉਂਦਾ ਢੇਰ ਨਰਕਾਂ ਦੇ ਵੱਲ ਤੋਰਿਆ ਈ ਓਹ ਵਜੀਰਾ ਖਾਨ ਦੋ ਹੱਥ ਨਈ,ਪੰਜ ਹੱਥ ਕਰ ਰਿਹਾ , ਪੰਜ ਹੱਥਾ ਉਹਨੂੰ ਕਹਿਣ ਨਲੂਏ ਨੂੰ ਤਾਂ ਦੇਖ ਕੇ ਸੀ , ਹੋਣੀ ਪਾਉਂਦੀ ਵੈਣ ਓਹ ਸ਼ੇਰ ਅਕਾਲੀ ਗਰਜਿਆ , ਵੈਰੀ ਨੂੰ ਗਸ਼ੀਆ ਪੈਣ ਜਦੋਂ ਕਰੇ ਅਟਾਰੀ ਵਾਲੜਾ , ਤਾਂ ਵਾਰ ਨਾ ਗੋਰੇ ਸਹਿਣ ਮੈਂ ਹੀ ਉੱਚੀ ਕਰ ਗਈ , ਸੀ ਸਿੱਖ ਰਾਜ ਦੀ ਸ਼ਾਨ ਜਿੰਨੇ ਆਏ ਧਾੜਵੀ , ਜੁਲਮਾਂ ਦੀ ਲੈ ਤਲਵਾਰ ਮਜਲੂਮਾਂ ਨੂੰ ਲੁੱਟਕੇ , ਕੀਤੇ ਕਈ ਅੱਤਿਆਚਾਰ ਮੇਰਾ ਰੂਪ ਬਦਲਿਆ ਗੁਰਾਂ ਨੇ , ਕਰ ਤਕੜਿਆਂ ਉੱਤੇ ਵਾਰ ਗਊ ਗਰੀਬਾਂ ਮਾੜਿਆ ਲਈ , ਚੱਤੋਂ ਪਹਿਰ ਤਿਆਰ ਵੈਰੀ ਅੱਜ ਵੀ ਕੰਬਦੇ , ਜਦੋਂ ਆਵਾਂ ਬਾਹਰ ਮਿਆਨ