Addicted

Addicted

Navaan Sandhu & Manni Sandhu

Альбом: Broken Silence
Длительность: 2:46
Год: 2024
Скачать MP3

Текст песни

ਉਡੀਕਾਂ ਨੇ ਰਾਹਾਂ ਤੇ ਬਾਂਹਾਂ ਨੂੰ
ਬੈਠੇ ਬਨੇਰੇ ਜੋ ਕਾਂਵਾਂ ਨੂੰ
ਝੂਠੀ ਨਾ ਖਾਵਾਂ ਮੈਂ ਸੌਂਹ ਤੇਰੀ
ਦਿਲ ਨੂੰ ਜੇ ਮਿਲ਼ ਜਾਏ ਪਨਾਹ ਮੇਰੀ

ਅੱਲ੍ਹੜੇ ਨੀ, ਤੇਰੀਆਂ ਅਦਾਵਾਂ ਨੀ
ਇਹ ਜ਼ੁਲਫ਼ਾਂ ਘਟਾਵਾਂ ਨੀ
ਮੈਂ ਹੱਥ ਨਾ ਹਟਾਵਾਂ ਨੀ
ਕੀ ਦੱਸਾਂ, ਮਰ ਜਾਵਾਂ ਨੀ

ਅੱਲ੍ਹੜੇ ਨੀ, ਤੇਰੀਆਂ ਅਦਾਵਾਂ ਨੀ
ਤੇ ਜ਼ੁਲਫ਼ਾਂ ਘਟਾਵਾਂ ਨੀ
ਕੀ ਦੱਸਾਂ, ਮਰ ਜਾਵਾਂ ਨੀ
ਤੇ ਹੱਥ ਨਾ ਛੁਡਾਵਾਂ ਨੀ

ਤੇਰੇ ਹਾਸਿਆਂ 'ਤੇ ਟਿਕੀ ਮੇਰੀ ਅੱਖ ਨੀ
ਤੇ ਨਖ਼ਰੇ 'ਤੇ ਰਿਹਾ ਕੋਈ ਸ਼ੱਕ ਨਹੀਂ
ਮੈਂ ਸੁਣਿਆ ਤੂੰ ਆਸ਼ਕਾਂ ਦੇ ਦਿਲ ਤੋੜਦੀ
ਜ਼ਰਾ ਕਾਤਲ ਨਿਗਾਹਾਂ ਥੋੜ੍ਹਾ ਡੱਕ ਨੀ

ਕਦੋਂ ਤੇ ਕਿੰਨਾ, ਹਾਂ, ਕਿੱਥੇ ਤੇ ਕਿਵੇਂ
ਹੋਇਆ ਮੈਨੂੰ ਤੇਰੇ ਨਾਲ਼ ਪਿਆਰ?
ਕਿਸੇ-ਕਿਸੇ ਨੂੰ ਹੀ ਜਚਦੇ ਆਂ ਹਾਰ ਤੇ ਸ਼ਿੰਗਾਰ
ਪਰ ਤੇਰੇ ਨਾਲ਼ ਜਚਦੀ ਬਹਾਰ

ਦੱਸ ਦਈਂ ਤੂੰ, ਸੋਹਣੀਏ, ਸਲਾਹ ਕਰਕੇ
ਰਹੀਂ ਨਾ ਕਿਸੇ ਕੋਲ਼ੋਂ ਡਰ ਕੇ
ਮੈਂ ਰੱਖ ਦਊਂ ਸਵਾਹ ਕਰਕੇ
ਇਹ ਜੱਗ ਨੂੰ ਸਲਾਹਾਂ ਨੀ

ਅੱਲ੍ਹੜੇ ਨੀ, ਤੇਰੀਆਂ ਅਦਾਵਾਂ ਨੀ
ਤੇ ਜ਼ੁਲਫ਼ਾਂ ਘਟਾਵਾਂ ਨੀ
ਤੇ ਹੱਥ ਨਾ ਛੁਡਾਵਾਂ ਨੀ
ਕੀ ਦੱਸਾਂ, ਮਰ ਜਾਵਾਂ ਨੀ

ਅੱਲ੍ਹੜੇ ਨੀ, ਤੇਰੀਆਂ ਅਦਾਵਾਂ ਨੀ
ਇਹ ਜ਼ੁਲਫ਼ਾਂ ਘਟਾਵਾਂ ਨੀ
ਮੈਂ ਹੱਥ ਨਾ ਹਟਾਵਾਂ ਨੀ
ਕੀ ਦੱਸਾਂ, ਮਰ ਜਾਵਾਂ ਨੀ
(ਕੀ ਦੱਸਾਂ, ਮਰ ਜਾਵਾਂ ਨੀ)

ਲੋਰਾਂ ਨੇ ਮੋਰਾਂ ਤੇ ਚੋਰਾਂ ਨੂੰ
ਪੰਛੀ ਵੀ, ਭੌਰੇ ਤੇ ਹੋਰਾਂ ਨੂੰ
ਇਹ ਜੋ ਹਸ਼ਰ, ਤੇਰਾ ਅਸਰ ਐ
ਕੋਸ਼ਿਸ਼ 'ਚ ਮੇਰੀ ਕਸਰ ਐ

ਨੇੜੇ ਹੋਕੇ ਰੱਬ ਸੁਣਦਾ ਐ ਤੇਰੀਆਂ
ਤੇਰੇ ਕਹਿਣ ਉੱਤੇ ਪਾਉਂਦਾ ਕਣੀਆਂ
ਚੜ੍ਹੇ ਚੰਨ ਤੈਨੂੰ ਵੇਖਣੇ ਨੂੰ ਨੀ
ਤੇਰੇ ਕਰਕੇ ਹੀ ਸ਼ਾਮਾਂ ਢਲ਼ੀਆਂ

ਅੱਲ੍ਹੜੇ ਨੀ, ਤੇਰੀਆਂ ਅਦਾਵਾਂ ਨੀ
ਇਹ ਜ਼ੁਲਫ਼ਾਂ ਘਟਾਵਾਂ ਨੀ
ਮੈਂ ਹੱਥ ਨਾ ਹਟਾਵਾਂ ਨੀ
ਕੀ ਦੱਸਾਂ, ਮਰ ਜਾਵਾਂ ਨੀ

ਅੱਲ੍ਹੜੇ ਨੀ, ਤੇਰੀਆਂ ਅਦਾਵਾਂ ਨੀ
ਤੇ ਜ਼ੁਲਫ਼ਾਂ ਘਟਾਵਾਂ ਨੀ
ਕੀ ਦੱਸਾਂ, ਮਰ ਜਾਵਾਂ ਨੀ
ਤੇ ਹੱਥ ਨਾ ਛੁਡਾਵਾਂ ਨੀ

(...ਦੱਸਾਂ, ਮਰ ਜਾਵਾਂ ਨੀ)
(ਕੀ ਦੱਸਾਂ, ਮਰ ਜਾਵਾਂ ਨੀ)