In Love

In Love

Nirvair Pannu

Альбом: Prime
Длительность: 3:02
Год: 2025
Скачать MP3

Текст песни

ਇਸ਼ਕ ਵਿਚ ਜਾਨ ਗਵਾਹ ਲਈ ਏ
ਤੇ ਕੁੱਝ ਵੀ ਨਈ ਬਚਾ ਸਕਿਆ
ਤੂੰ ਦੇ ਸਫ਼ਰਾਂ ਤੇ ਜਾਂਦੇ ਨੂੰ
ਸੱਚੀ ਮੈਂ ਨਈ ਬੁਲਾ ਸਕਿਆ
ਸ਼ੀਸ਼ੇ ਚੋ ਚੇਹਰਾ ਪੁੱਛ ਦਾ ਏ
ਖੋਰੇ ਕਿੱਥੋਂ ਦਿਲ ਦੁੱਖਦਾ ਏ
ਮੇਰੀ ਖੁਸ਼ੀਆਂ ਤੇ ਕੋਈ ਵੀ ਨਹੀਂ
ਕਿਸੇ ਦੀ ਅੱਖ ਹਾਏ ਰੋਈ ਵੀ ਨਹੀਂ
ਮੈਂ ਦਰਦ ਨੂੰ ਨਹੀਂ ਲੂਕਾ ਸਕਿਆ
ਇਸ਼ਕ ਵਿਚ ਜਾਨ ਗਵਾਹ ਲਈ ਏ
ਤੇ ਕੁੱਝ ਵੀ ਨਈ ਬਚਾ ਸਕਿਆ

ਗ਼ਮਾਂ ਵਿੱਚ ਭਿਜਕੇ ਖਟਿਆ ਜੋ
ਓਹਦਾ ਕੁੱਝ ਬਿਆਨ ਨੀ ਦੇ ਸੱਕਦਾ
ਜਿਸਮ ਨੂੰ ਵੰਡ ਲੋ ਟੁੱਕ ਲੋ ਵੇ
ਵਿੱਚੋ ਇਨਸਾਨ ਨੀ ਦੇ ਸੱਕਦਾ
ਓਹਦੇ ਨਾਲ ਯਾਦਾਂ ਜੁੜੀਆਂ ਨੇ
ਜਦੋ ਵੀ ਅੱਖ ਬੰਦ ਕਰ ਲੈਂਦਾ
ਉਂਝ ਤੇ ਹੁਣ ਡਰ ਵੀ ਨਈ ਲੱਗਦਾ
ਪਰ ਸੱਚੀ ਮੈਂ ਡਰ ਡਰ ਵੇਂਦਾ
ਲਿਖੇ ਜੋ ਗੀਤ ਸੱਜਣਾ ਲਈ
ਬਹਿਕੇ ਨਈ ਕੋਲ ਸੁਣਾ ਸਕਿਆ
ਇਸ਼ਕ ਵਿਚ ਜਾਨ ਗਵਾਹ ਲਈ ਏ
ਤੇ ਕੁੱਝ ਵੀ ਨਈ ਬਚਾ ਸਕਿਆ
ਤੂੰ ਦੇ ਸਫ਼ਰਾਂ ਤੇ ਜਾਂਦਾ ਨੂੰ
ਸੱਚੀ ਮੈਂ ਨੀ ਬੁਲਾ ਸਕਿਆ
ਦਿਲੋਂ ਕਮਜ਼ੋਰ ਜਿਯਾ ਹੋ ਗਿਆ ਯਾ
ਮੈਂ ਇੰਝ ਤੇ ਨਈ ਜੋ ਹੋ ਗਿਆ ਯਾ
ਕਿ ਕਿਸਮਤ ਤੇ ਕਿ ਲੀਕਾਂ ਨੂੰ
ਰੋਕਾਂ ਹਾਸੇ ਸ਼ਰੀਕਾਂ ਨੂੰ
ਹੁਣ ਤਾਂ ਬਸ ਸਾਵਾਂ ਹੀ ਬਚਿਆਂ ਨੇ
ਉਹ ਤਾਂ ਲੰਘ ਗਏ ਹਜ਼ਾਰੇਆਂ ਨੂੰ
ਛੱਲਾ ਅਪਣੇ ਵੱਲ ਖਿੱਚ ਦੀਆਂ ਨੇ
ਮੈਂ ਬਸ ਦੇਖਾਂ ਕਿਨਾਰਿਆਂ ਨੂੰ
ਦੱਸੋ ਕਿ ਕਿ ਮੈਂ ਨਈ ਕੀਤਾ
ਫੇਰ ਤੇ ਮੇਰਾ ਜੀ ਵੀ ਨਈ ਕੀਤਾ
ਚਾਅ ਵੀ ਮਾਰੇ ਦੁੱਖ ਵੀ ਜਰਿਆਂ
ਜੋ ਹੋਣਾ ਨੀ ਓਹੋ ਵੀ ਕਰਿਆਂ
ਓਹਨਾ ਲਈ ਆਪਣੇ ਤੌ ਵੱਧ ਕੇ
ਨਈ ਕੁੱਝ ਨਿਰਵੈਰ ਲਿਆ ਸਕਿਆ
ਇਸ਼ਕ ਵਿਚ ਜਾਨ ਗਵਾਹ ਲਈ ਏ
ਤੇ ਕੁੱਝ ਵੀ ਨਈ ਬਚਾ ਸਕਿਆ
ਤੂੰ ਦੇ ਸਫ਼ਰਾਂ ਤੇ ਜਾਂਦਾ ਨੂੰ
ਸੱਚੀ ਮੈਂ ਨਈ ਬੁਲਾ ਸਕਿਆ