Notice: file_put_contents(): Write of 786 bytes failed with errno=28 No space left on device in /www/wwwroot/muzbon.net/system/url_helper.php on line 265
Satinder Sartaaj - Chaar Jamatan (A Tribute To The Great Campuses Of The World) | Скачать MP3 бесплатно
Chaar Jamatan (A Tribute To The Great Campuses Of The World)

Chaar Jamatan (A Tribute To The Great Campuses Of The World)

Satinder Sartaaj

Длительность: 5:59
Год: 2025
Скачать MP3

Текст песни

ਉਹ ਦੇਖ ਸਿਆਣੇ ਉਹ ਦੇਖ ਸਿਆਣੇ
ਉਹ ਦੇਖ ਸਿਆਣੇ ਖੜ੍ਹੇ ਨੇ
ਜੋ ਚਾਰ ਜਮਾਤਾਂ
ਜੋ ਚਾਰ ਜਮਾਤਾਂ ਪੜ੍ਹੇ ਨੇ
ਉਹ ਦੇਖ ਸਿਆਣੇ
ਕਈ ਓਈਂ ਮਾਰਦੇ ਦੜੇ ਨੇ
ਉਹ ਮੇਰੇ ਵਰਗੇ
ਉਹ ਮੇਰੇ ਵਰਗੇ ਬੜੇ ਨੇ
ਜੋ ਚਾਰ ਜਮਾਤਾਂ
ਜੋ ਚਾਰ ਜਮਾਤਾਂ ਪੜ੍ਹੇ ਨੇ
ਉਹ ਦੇਖ ਸਿਆਣੇ

ਕਈ ਝੁਕ ਬੈਠੇ ਕਈ ਅੜੇ ਨੇ
ਕਈ ਮੰਨ ਬੈਠੇ ਕਈ ਲੜੇ ਨੇ
ਕਈ ਝੁਕ ਬੈਠੇ ਕਈ ਅੜੇ ਨੇ
ਕਈ ਮੰਨ ਬੈਠੇ ਕਈ ਲੜੇ ਨੇ
ਹੁਣ ਸਬ ਪਾਸੇ ਦੋ ਧੜੇ ਨੇ
ਓ ਮੇਰੇ ਵਰਗੇ
ਉਹ ਮੇਰੇ ਵਰਗੇ ਬੜੇ ਨੇ
ਜੋ ਚਾਰ ਜਮਾਤਾਂ
ਜੋ ਚਾਰ ਜਮਾਤਾਂ ਪੜ੍ਹੇ ਨੇ
ਉਹ ਦੇਖ ਸਿਆਣੇ

ਕਈ ਹਿਜਰ ਫ਼ਿਰਾਕ ‘ਚ ਸੜ੍ਹੇ ਨੇ
ਕਈ ਵਸਲ ਦੇ ਹੜ੍ਹ ਵਿਚ ਹੜੇ ਨੇ
ਕਈ ਹਿਜਰ ਫ਼ਿਰਾਕ ‘ਚ ਸੜ੍ਹੇ ਨੇ
ਕਈ ਵਸਲ ਦੇ ਹੜ੍ਹ ਵਿਚ ਹੜੇ ਨੇ
ਬਾਰਸ਼ ਵਿਚ ਫੁੱਲ ਵੀ ਝੜ੍ਹੇ ਨੇ
ਉਹ ਮੇਰੇ ਵਰਗੇ
ਉਹ ਮੇਰੇ ਵਰਗੇ ਬੜੇ ਨੇ
ਜੋ ਚਾਰ ਜਮਾਤਾਂ
ਜੋ ਚਾਰ ਜਮਾਤਾਂ ਪੜ੍ਹੇ ਨੇ
ਉਹ ਦੇਖ ਸਿਆਣੇ

ਕਈ ਤਾਜ਼ ਮੋਹੱਬਤ ਜੜ੍ਹੇ ਨੇ
ਕਈਆਂ ਸਿਰ ਦੋਸ਼ ਵੀ ਮੜੇ ਨੇ
ਕਈ ਤਾਜ਼ ਮੋਹੱਬਤ ਜੜ੍ਹੇ ਨੇ
ਕਈਆਂ ਸਿਰ ਦੋਸ਼ ਵੀ ਮੜੇ ਨੇ
ਕਈ ਖੁਦ ਜ਼ੁਲਮਤ ਨੇ ਫੜ੍ਹੇ ਨੇ
ਉਹ ਮੇਰੇ ਵਰਗੇ
ਉਹ ਮੇਰੇ ਵਰਗੇ ਬੜੇ ਨੇ
ਜੋ ਚਾਰ ਜਮਾਤਾਂ
ਜੋ ਚਾਰ ਜਮਾਤਾਂ ਪੜ੍ਹੇ ਨੇ
ਉਹ ਦੇਖ ਸਿਆਣੇ

ਕਈ ਛਲੇ ਤੇ ਕਈ ਕੜੇ ਨੇ
ਕਈ ਨਿੱਗਰ ਤੇ ਕਈ ਨੜੇ ਨੇ
ਕਈ ਛਲੇ ਤੇ ਕਈ ਕੜੇ ਨੇ
ਕਈ ਨਿੱਗਰ ਤੇ ਕਈ ਨੜੇ ਨੇ
ਕਈ ਉੱਬਲੇ ਤੇ ਕਈ ਕੜ੍ਹੇ ਨੇ
ਉਹ ਮੇਰੇ ਵਰਗੇ
ਉਹ ਮੇਰੇ ਵਰਗੇ ਬੜੇ ਨੇ
ਜੋ ਚਾਰ ਜਮਾਤਾਂ
ਜੋ ਚਾਰ ਜਮਾਤਾਂ ਪੜ੍ਹੇ ਨੇ
ਉਹ ਦੇਖ ਸਿਆਣੇ

ਕੁਝ ਥਮਿਆਂ ਤੇ ਕੁਝ ਥੜੇ ਨੇ
ਕੁਝ ਕੁੰਜੀਆਂ ਨੇ, ਕੁਝ ਘੜ੍ਹੇ ਨੇ
ਕੁਝ ਥਮਿਆਂ ਤੇ ਕੁਝ ਥੜੇ ਨੇ
ਕੁਝ ਕੁੰਜੀਆਂ ਨੇ, ਕੁਝ ਘੜ੍ਹੇ ਨੇ
ਕਈ ਇਕ ਜੁੱਟ ਤੇ ਕਈ ਛੜ੍ਹੇ ਨੇ
ਉਹ ਮੇਰੇ ਵਰਗੇ
ਉਹ ਮੇਰੇ ਵਰਗੇ ਬੜੇ ਨੇ
ਜੋ ਚਾਰ ਜਮਾਤਾਂ
ਜੋ ਚਾਰ ਜਮਾਤਾਂ ਪੜ੍ਹੇ ਨੇ
ਉਹ ਦੇਖ ਸਿਆਣੇ

ਜੋ ਪਏ ਮੈਦਾਨੀਂ ਰੜ੍ਹੇ ਨੇ
ਓਹ ਤਪਦੇ ਸੇਕ ‘ਚ ਰੜ੍ਹੇ ਨੇ
ਜੋ ਪਏ ਮੈਦਾਨੀਂ ਰੜ੍ਹੇ ਨੇ
ਓਹ ਤਪਦੇ ਸੇਕ ‘ਚ ਰੜ੍ਹੇ ਨੇ
ਕਈਆਂ ‘ਤੇ ਪੈਂਦੇ ਘੜ੍ਹੇ ਨੇ
ਉਹ ਮੇਰੇ ਵਰਗੇ
ਉਹ ਮੇਰੇ ਵਰਗੇ ਬੜੇ ਨੇ
ਜੋ ਚਾਰ ਜਮਾਤਾਂ
ਜੋ ਚਾਰ ਜਮਾਤਾਂ ਪੜ੍ਹੇ ਨੇ
ਉਹ ਦੇਖ ਸਿਆਣੇ

ਜੋ ਇਸ਼ਕ ਦੀ ਪੌੜ੍ਹੀ ਚੜ੍ਹੇ ਨੇ
ਓਹੀ ਫਿਰਦੌਸ ‘ਚ ਵੜ੍ਹੇ ਨੇ
ਜੋ ਇਸ਼ਕ ਦੀ ਪੌੜ੍ਹੀ ਚੜ੍ਹੇ ਨੇ
ਓਹੀ ਫਿਰਦੌਸ ‘ਚ ਵੜ੍ਹੇ ਨੇ
ਸਰਤਾਜ ਵੀ ਕਾਇਦੇ ਘੜ੍ਹੇ ਨੇ
ਉਹ ਮੇਰੇ ਵਰਗੇ
ਉਹ ਮੇਰੇ ਵਰਗੇ ਬੜੇ ਨੇ
ਜੋ ਚਾਰ ਜਮਾਤਾਂ
ਜੋ ਚਾਰ ਜਮਾਤਾਂ ਪੜ੍ਹੇ ਨੇ
ਉਹ ਦੇਖ ਸਿਆਣੇ
ਉਹ ਦੇਖ ਸਿਆਣੇ ਖੜ੍ਹੇ ਨੇ
ਜੋ ਚਾਰ ਜਮਾਤਾਂ
ਜੋ ਚਾਰ ਜਮਾਤਾਂ ਪੜ੍ਹੇ ਨੇ
ਕਈ ਓਈਂ ਮਾਰਦੇ
ਕਈ ਓਈਂ ਮਾਰਦੇ ਦੜੇ ਨੇ
ਉਹ ਮੇਰੇ ਵਰਗੇ
ਉਹ ਮੇਰੇ ਵਰਗੇ ਬੜੇ ਨੇ
ਜੋ ਚਾਰ ਜਮਾਤਾਂ
ਜੋ ਚਾਰ ਜਮਾਤਾਂ ਪੜ੍ਹੇ ਨੇ
ਉਹ ਦੇਖ ਸਿਆਣੇ