Rutba (From "Kali Jotta")
Satinder Sartaaj
6:45ਪੈਲੀ ਵਾਹੁੰਦਾ ਸਪੁੱਤਰ ਜ਼ਮੀਨ ਦਾ ਜੀ ਦੂਰੋਂ ਬੋਲ ਸੁਣਕੇ ਓਹ ਬੇਤਾਬ ਹੋਇਆ ਟੱਲੀ ਬਲਦ ਦੀ ਤੇ ਧਰਤੀ ਧੜਕਦੀ 'ਚੋਂ ਅੱਲ੍ਹੜ ਸੋਹਲ ਜ਼ਜ਼ਬਾਤਾਂ ਓਹ ਰਬਾਬ ਹੋਇਆ ਆਹ ਲੱਗੀ ਨੈਣਾ ਨੂੰ ਚੇਟਕ ਦੀਦਾਰ ਦੀ ਤੇ ਹੁਸਨੋ-ਨੂਰ ਨੂੰ ਦੇਖਣ ਦਾ ਖ਼ਵਾਬ ਹੋਇਆ ਏਦਾਂ ਰੂਹਾਂ ਦੀ ਮਹਿਕ ਨੂੰ ਭਾਲਦਾ ਜੀ ਓਹ ਤਾਂ ਆਪੇ ਹੀ ਜੀਕਣ ਗ਼ੁਲਾਬ ਹੋਇਆ ਫ਼ੁੱਲ ਤੇ ਖ਼ੁਸ਼ਬੋ ਅੱਜ ਮਿਲ਼ਕੇ ਮਹਿਫ਼ਿਲ ਕਰਵਾਉਣ ਲੱਗੇ ਨੇ ਧਰਤੀ ਤੋਂ ਲਈ ਇਜਾਜ਼ਤ ਸੁਫ਼ਨੇ ਰੰਗਵਾਉਣ ਲੱਗੇ ਨੇ ਫ਼ੁੱਲ ਤੇ ਖ਼ੁਸ਼ਬੋ ਅੱਜ ਮਿਲ਼ਕੇ ਮਹਿਫ਼ਿਲ ਕਰਵਾਉਣ ਲੱਗੇ ਨੇ ਧਰਤੀ ਤੋਂ ਲਈ ਇਜਾਜ਼ਤ ਸੁਫ਼ਨੇ ਰੰਗਵਾਉਣ ਲੱਗੇ ਨੇ ਬੱਦਲਾਂ ਨੇ ਬੰਦੋਬਸਤ ਵੀ ਕੀਤੇ ਨੇ ਉਮਦਾ ਸਾਰੇ ਧੁੱਪ ਹੋਰੀ ਲਾਉਣ ਕਨਾਤਾਂ ਮੌਸਮ ਜੀ ਗਾਉਣ ਲੱਗੇ ਨੇ ਫ਼ੁੱਲ ਤੇ ਖ਼ੁਸ਼ਬੋ ਅੱਜ ਮਿਲ਼ਕੇ ਮਹਿਫ਼ਿਲ ਕਰਵਾਉਣ ਲੱਗੇ ਨੇ ਧਰਤੀ ਤੋਂ ਲਈ ਇਜਾਜ਼ਤ ਸੁਫ਼ਨੇ ਰੰਗਵਾਉਣ ਲੱਗੇ ਨੇ ਏਹ ਜੋ ਵੀ ਆਲਮ ਬਣਿਆਂ ਸੇਹਰਾ ਤਾਂ ਦਿਲ ਨੂੰ ਜਾਂਦਾ ਹਸਰਤ ਚੰਦੋਆ ਤਣਿਆਂ ਸੇਹਰਾ ਤਾਂ ਦਿਲ ਨੂੰ ਜਾਂਦਾ ਏਹ ਜੋ ਵੀ ਆਲਮ ਬਣਿਆਂ ਸੇਹਰਾ ਤਾਂ ਦਿਲ ਨੂੰ ਜਾਂਦਾ ਹਸਰਤ ਚੰਦੋਆ ਤਣਿਆਂ ਸੇਹਰਾ ਤਾਂ ਦਿਲ ਨੂੰ ਜਾਂਦਾ ਜਜ਼ਬੇ ਨੂੰ ਸੁਰਖ਼ ਜੇਹਾ ਕੋਈ ਜਾਮਾਂ ਪਹਿਨਾਉਣ ਲੱਗੇ ਨੇ ਧਰਤੀ ਤੋਂ ਲਈ ਇਜਾਜ਼ਤ ਸੁਫ਼ਨੇ ਰੰਗਵਾਉਣ ਲੱਗੇ ਨੇ ਫ਼ੁੱਲ ਤੇ ਖ਼ੁਸ਼ਬੋ ਅੱਜ ਮਿਲ਼ਕੇ ਮਹਿਫ਼ਿਲ ਕਰਵਾਉਣ ਲੱਗੇ ਨੇ ਧਰਤੀ ਤੋਂ ਲਈ ਇਜਾਜ਼ਤ ਸੁਫ਼ਨੇ ਰੰਗਵਾਉਣ ਲੱਗੇ ਨੇ ਅੰਬਰੋਂ ਕੋਈ ਨਗਮਾਂ ਆਇਆ ਹਰਕਤ ਵਿੱਚ ਆ ਗਏ ਸਾਰੇ ਐਸਾ ਐਲਾਨ ਸੁਣਾਇਆ ਹਰਕਤ ਵਿੱਚ ਆ ਗਏ ਸਾਰੇ ਅੰਬਰੋਂ ਕੋਈ ਨਗਮਾਂ ਆਇਆ ਹਰਕਤ ਵਿੱਚ ਆ ਗਏ ਸਾਰੇ ਐਸਾ ਐਲਾਨ ਸੁਣਾਇਆ ਹਰਕਤ ਵਿੱਚ ਆ ਗਏ ਸਾਰੇ ਲੱਗਦਾ ਆਸਾਂ ਦੇ ਰਾਹ 'ਤੇ ਮਹਿਕਾਂ ਛੜਕਾਉਣ ਲੱਗੇ ਨੇ ਧਰਤੀ ਤੋਂ ਲਈ ਇਜਾਜ਼ਤ ਸੁਫ਼ਨੇ ਰੰਗਵਾਉਣ ਲੱਗੇ ਨੇ ਫ਼ੁੱਲ ਤੇ ਖ਼ੁਸ਼ਬੋ ਅੱਜ ਮਿਲ਼ਕੇ ਮਹਿਫ਼ਿਲ ਕਰਵਾਉਣ ਲੱਗੇ ਨੇ ਧਰਤੀ ਤੋਂ ਲਈ ਇਜਾਜ਼ਤ ਸੁਫ਼ਨੇ ਰੰਗਵਾਉਣ ਲੱਗੇ ਨੇ ਇੱਕ ਪਾਸੇ ਖ਼ੁਸ਼-ਖ਼ੁਸ਼ ਜਿਹੀਆਂ ਲੱਗੀਆਂ ਅਹਿਸਾਸ ਦੁਕਾਨਾਂ ਇੱਕ ਪਾਸੇ ਸ਼ਰਬਤ ਲੈ ਕੇ ਖੜ੍ਹੀਆਂ ਖ਼ੁਦ ਆਪ ਨੇ ਸ਼ਾਨਾਂ ਇੱਕ ਪਾਸੇ ਖ਼ੁਸ਼-ਖ਼ੁਸ਼ ਜਿਹੀਆਂ ਲੱਗੀਆਂ ਅਹਿਸਾਸ ਦੁਕਾਨਾਂ ਇੱਕ ਪਾਸੇ ਸ਼ਰਬਤ ਲੈ ਕੇ ਖੜ੍ਹੀਆਂ ਖ਼ੁਦ ਆਪ ਨੇ ਸ਼ਾਨਾਂ ਅੱਖੀਆਂ 'ਚੋਂ ਇਸ਼ਕ ਖ਼ੁਮਾਰੀ ਲੱਗਦਾ ਵਰਤਾਉਣ ਲੱਗੇ ਨੇ ਧਰਤੀ ਤੋਂ ਲਈ ਇਜਾਜ਼ਤ ਸੁਫ਼ਨੇ ਰੰਗਵਾਉਣ ਲੱਗੇ ਨੇ ਫ਼ੁੱਲ ਤੇ ਖ਼ੁਸ਼ਬੋ ਅੱਜ ਮਿਲ਼ਕੇ ਮਹਿਫ਼ਿਲ ਕਰਵਾਉਣ ਲੱਗੇ ਨੇ ਧਰਤੀ ਤੋਂ ਲਈ ਇਜਾਜ਼ਤ ਸੁਫ਼ਨੇ ਰੰਗਵਾਉਣ ਲੱਗੇ ਨੇ ਸ਼ੈਯਰਾਂ ਨੂੰ ਖ਼ਾਸ ਤੌਰ 'ਤੇ ਇਸ ਮੌਕੇ ਸੱਦਿਆ ਲੱਗਦਾ ਖਿਆਲਾਂ ਦਾ ਕੁੱਲ ਸਰਮਾਇਆ ਪੌਣਾਂ 'ਤੇ ਲੱਦਿਆ ਲੱਗਦਾ ਸ਼ੈਯਰਾਂ ਨੂੰ ਖ਼ਾਸ ਤੌਰ 'ਤੇ ਇਸ ਮੌਕੇ ਸੱਦਿਆ ਲੱਗਦਾ ਖਿਆਲਾਂ ਦਾ ਕੁੱਲ ਸਰਮਾਇਆ ਪੌਣਾਂ 'ਤੇ ਲੱਦਿਆ ਲੱਗਦਾ ਸੁਣਿਓਂ Sartaaj ਹੋਰੀ ਵੀ ਹੁਣ ਕੁੱਛ ਫਰਮਾਉਣ ਲੱਗੇ ਨੇ ਧਰਤੀ ਤੋਂ ਲਈ ਇਜਾਜ਼ਤ ਸੁਫ਼ਨੇ ਰੰਗਵਾਉਣ ਲੱਗੇ ਨੇ ਬੱਦਲਾਂ ਨੇ ਬੰਦੋਬਸਤ ਵੀ ਕੀਤੇ ਨੇ ਉਮਦਾ ਸਾਰੇ ਧੁੱਪ ਹੋਰੀ ਲਾਉਣ ਕਨਾਤਾਂ ਮੌਸਮ ਜੀ ਗਾਉਣ ਲੱਗੇ ਨੇ ਫ਼ੁੱਲ ਤੇ ਖ਼ੁਸ਼ਬੋ ਅੱਜ ਮਿਲ਼ਕੇ ਮਹਿਫ਼ਿਲ ਕਰਵਾਉਣ ਲੱਗੇ ਨੇ ਧਰਤੀ ਤੋਂ ਲਈ ਇਜਾਜ਼ਤ ਸੁਫ਼ਨੇ ਰੰਗਵਾਉਣ ਲੱਗੇ ਨੇ ਫ਼ੁੱਲ ਤੇ ਖ਼ੁਸ਼ਬੋ ਅੱਜ ਮਿਲ਼ਕੇ ਮਹਿਫ਼ਿਲ ਕਰਵਾਉਣ ਲੱਗੇ ਨੇ