Jannat

Jannat

Nirvair Pannu

Альбом: Esntls 11
Длительность: 3:05
Год: 2023
Скачать MP3

Текст песни

ਯਾਦਾਂ ਨੂੰ ਕੱਠੀਆਂ ਕਰਕੇ
ਟੈਚੀ ਵਿੱਚ ਬੰਨ੍ਹ ਕੇ ਕੱਲੀ
ਪਾਠੀ ਦੇ ਬੋਲਣ ਤੱਕ ਵੇ
ਤੱਕ ਦੀ ਰਹਾਂ ਚੰਨ ਦੇ ਕੰਨੀ
ਕਿੰਨੀ ਵਾਰੀ ਹੰਝੂਆਂ ਨੇ ਵੇ
ਰੱਖਤੀ ਸੀ ਟਿਕਟ ਭਿਉਂਕੇ
ਅਕਸਰ ਬੱਸ ਲੰਘਦੀ ਸੀ ਜਦ
ਤੇਰੇ ਪਿੰਡ ਵਿੱਚ ਦੀ ਹੋਕੇ
ਬੂਟੇ ਨੂੰ ਦੇਣਾ ਪੈਂਦੈ
ਛਿੱਟਾ ਵੇ ਪਾਣੀ ਦਾ
ਜੰਨਤ ਦੀ ਫਿਰਨੀ ਤੇ ਸੀ
ਘਰ ਸਾਡੇ ਹਾਣੀ ਦਾ
ਤੇਰੇ ਰਾਹਾਂ ਤੋਂ ਮੈਂ ਤਾਂ
ਕੰਢੇ ਸੀ ਬਾਹਲੇ ਸੁੰਭਰੇ
ਸਾੜੇ ਤੈਂ ਖ਼ਤ ਤੇ ਲੱਗਣਾ
ਸੇਕ ਮੈਨੂੰ ਸਾਰੀ ਉਮਰੇ
ਜੇਹੜੇ ਰਾਹ ਜਾਣਾ ਈ ਨਹੀਂ ਮੈਂ
ਓਸੇ ਰਾਹ ਫੇਰ ਤੋਰਦਾ
ਤੇਰਾ ਮੂੰਹ ਆਉਂਦਾ ਚੇਤੇ
ਦੇਬੀ ਜਦ ਸ਼ੇਰ ਬੋਲਦਾ
ਭੁੱਲ ਗਿਆ ਵੇ ਹਾਮੀ ਭਰਕੇ
ਏਦੂੰ ਤਾਂ ਨਾ ਹੀ ਭਰਦਾ
ਅੱਜ ਵੀ ਸੁਪਨੇ ਵਿੱਚ ਦਿਸਦਾ
ਖੇਤਾਂ ਦੀ ਵਾਹੀ ਕਰਦਾ
ਕੱਠਿਆਂ ਸੀ ਕਣਕ ਸੁਕਾਉਣੀ
ਵਛਾ ਕੇ ਪੱਲੀਆਂ ਨੂੰ
ਵੇਖਾਂਗੇ ਕੌਣ ਖਵਾਊ
ਭੁੰਨ ਕੇ ਤੈਨੂੰ ਛੱਲੀਆਂ ਨੂੰ
ਹੋ ਵਰਕੇ ਤੇ ਪੈਰ ਧਰਾਇਆ
ਵੇ ਫੂਕਾਂ ਨਾਲ ਝਾੜ ਕੇ ਰੇਤਾ
Pencil ਨਾਲ ਮਾਰ ਨਿਸ਼ਾਨੀ
ਓਏ ਲਿਆ ਸੀ ਜੁੱਤੀ ਦਾ ਮੇਚਾ
ਦਿੱਤੀ ਤੇਰੀ pure ਦੀ ਚੁੰਨੀ
ਸਿਰ ਤੇ ਆ ਅੱਜ ਵੀ ਧਰਦੀ
ਓਹਦੇ ਚੋਂ ਮਹਿਕ ਆਵੇ ਵੇ
ਕੇਸਰ ਤੇ ਲਾਚੀਆਂ ਵਰਗੀ
ਟੁੱਟੀਆਂ ਦੇ ਜ਼ਖਮਾਂ ਉੱਤੇ
ਕਿੱਦਾਂ ਕੋਈ ਕਰੇ ਟਕੋਰਾਂ
ਖ਼ਵਾਬਾਂ ਦੀਆਂ ਤਲੀਆਂ ਉੱਤੇ
ਫਿਰੀਆਂ ਨੇ ਕੱਚ ਦੀਆਂ ਡੋਰਾਂ
ਦਿੱਤੀ ਨਹੀਂ ਡੋਲਣ ਲਾਰੀ
ਮੱਠੇ ਜਹੇ ਤੋਰਲੇ ਪਹੀਏਂ
ਭਾਵੇਂ ਲੱਖ ਹੋ ਗਏ ਜ਼ਖਮੀ
ਇਸ਼ਕੇ ਨੂੰ ਸੋਹਣਾ ਹੀ ਕਹੀਏ
ਹੁਣ ਤੇਰਾ ਹੱਥ ਜਿਹਾ ਫੜ੍ਹਕੇ
ਟੱਪਦੀ ਆ ਕੌਣ ਦੇਹਲੀਆਂ
ਵਰਕਿਆਂ ਵਿੱਚ ਫੋਟੋ ਧਰਕੇ
ਪੜ੍ਹ ਦੀਆਂ ਨੇ Jaun Elia
ਜਿਹੜੀ ਹੋਈ ਕੱਚੀ ਉਮਰੇ
ਭੁੱਲੀ ਕਿੱਥੇ ਜਾਨੀ ਵੇ
ਅੱਜ ਵੀ ਰਾਹ ਸੋਹਣੇ ਲੱਗਦੇ
ਸਾਨੂੰ ਮਟਵਾਣੀ ਦੇ
ਪਹਿਲੇ ਦਿਨ ਤੋਂ ਹੀ ਪ੍ਰਭ ਵੇ
ਰੱਬ ਸੀ ਤੈਨੂੰ ਮੰਨ ਕੇ ਚੱਲੀ
ਪਾਠੀ ਦੇ ਬੋਲਣ ਤੱਕ ਵੇ
ਤੱਕਦੀ ਰਹਾਂ ਚੰਨ ਦੇ ਕੰਨੀ
ਤੱਕਦੀ ਰਹਾਂ ਚੰਨ ਦੇ ਕੰਨੀ
ਤੱਕਦੀ ਰਹਾਂ ਚੰਨ ਦੇ ਕੰਨੀ