Apsraa 2

Apsraa 2

Jaani

Альбом: Apsraa 2
Длительность: 9:05
Год: 2025
Скачать MP3

Текст песни

ਅਪਸਰਾ ਹੋ ਗਈ ਹੋਰ ਵੀ ਗੋਰੀ
ਅਪਸਰਾ ਦੇ ਕਮਾਲ ਵੇਖੋ
ਅੱਖਾਂ ਵੇਖੋ, ਰੰਗ ਵੇਖੀ, ਵਾਲ ਵੇਖੋ
ਉਹਨੇ ਪਾਏ ਨੱਕ ਚ ਵਾਲੀ
ਮਰ ਜਾਉਂਗੇ ਚਾਲ ਵੇਖੋ
ਵੇਖਣ ਵਾਲੇਓ ਤੂੰ ਕਿੰ ਕੀ ਵੇਖੋ
ਤੂੰ ਤੇ ਮੇਰਾ ਹਾਲ ਵੇਖੋ
ਅਪਸਰਾ ਪਤਾ ਨਹੀਂ ਕਿੱਥੇ ਗਈ
ਪਤਾ ਨਹੀਂ ਕਿਧੇ ਕੋਲੇ
ਉਹਦੇ ਦੇਸ਼ ਚ ਜੰਗ ਲੱਗੀ ਏ
ਜੰਗ ਦਾ ਮਾਹੌਲ ਏ
ਨੂਰ ਨੂਰ, ਖੁਸ਼ਬੂ ਖੁਸ਼ਬੂ, ਸਭ ਘਰੇ ਹੋਣਾ ਸੀ ਮੇਰੇ
ਮੈਂ ਐਨਾਂ ਓਹਨੂੰ ਲੱਭਿਆ ਜੇ ਮੈਂ ਲੱਭਦਾ ਰੱਬ ਨੂੰ
ਰੱਬ ਘਰੇ ਹੋਣਾ ਸੀ ਮੇਰੇ
ਤੇ ਲੱਭਦੇ ਲੱਭਦੇ ਚਲਾ ਗਿਆ ਮੈਂ ਇਕ ਚਰਚ ਦੇ ਅੰਦਰ
ਚਰਚ ਦੇ ਅੰਦਰ ਜਾਕੇ ਜਗਾਈਆਂ ਮੋਮਬੱਤੀਆਂ
ਕੀ ਦੱਸਾ ਮੈਂ ਕਿੱਨੀ ਕੰਮ ਆਈਆਂ ਮੋਮਬੱਤੀਆਂ
ਮੋਮਬੱਤੀ ਦੀ ਧੂੰਏਂ ਚੋਂ ਦੁਆ ਦਿਖੀ ਮੈਨੂੰ
ਚਰਚ ਦਾ ਦਰਵਾਜ਼ਾ ਖੁਲਾ ਅਪਸਰਾ ਦਿਖੀ ਮੈਨੂੰ

ਆਈ ਵੇ ਆਈ ਵੇ ਹਵਾ ਬਣ ਕੇ
ਤੇਰੇ ਲਈ ਓ ਯਾਰ ਦਵਾ ਬਣ ਕੇ
ਤੇਰੇ ਲਈ ਮੈਂ ਕੀ ਪਤਾ ਹੀ ਨਹੀਂ
ਮੇਰਾ ਗਿਆ ਸੀ ਤੂੰ ਖ਼ੁਦਾ ਬਣ ਕੇ
ਆਈ ਵੇ ਆਈ ਵੇ ਹਵਾ ਬਣ ਕੇ
ਤੇਰੇ ਲਈ ਓ ਯਾਰ ਦਵਾ ਬਣ ਕੇ
ਤੇਰੇ ਲਈ ਮੈਂ ਕੀ ਪਤਾ ਹੀ ਨਹੀਂ
ਮੇਰਾ ਗਿਆ ਸੀ ਤੂੰ ਖ਼ੁਦਾ ਬਣ ਕੇ
ਆਈ ਵੇ ਆਈ ਵੇ ਹਵਾ ਬਣ ਕੇ

ਐੰਨੀ ਕਰ ਫਿਰਿਆਦ ਮਿਲੀ ਏ
ਤੀਨ ਸਾਲਾਂ ਦੇ ਬਾਦ ਮਿਲੀ ਏ
ਮਿਲੀ ਏ ਪਰ ਇਸ ਤਰ੍ਹਾਂ
ਜਿਵੇਂ ਖੁਦਾ ਤੋਂ ਦਾਦ ਮਿਲੀ ਏ
ਓ ਚੰਦਰਮਾ, ਓ ਜ਼ਮੀਨ, ਓ ਬਾਦਲ ਹੋ ਗਈ
ਓਹ ਮੈਨੂੰ ਦੇਖ ਕੇ ਖੁਸ਼ ਨਹੀਂ ਹੋਈ
ਓ ਮੈਂਨੂੰ ਦੇਖ ਕੇ ਪਾਗਲ ਹੋ ਗਈ
ਅੱਖਾਂ ਚੁੰਮੇ, ਸੀਨੇ ਲਾਵੇ
ਪਤਾ ਨਹੀਂ ਕੀ ਕੀ ਕਰਦੀ ਜਾਂਦੀ
ਮੇਰੇ ਸਿਰ ਤੋਂ ਵਾਰ ਕੇ ਕੁਝ ਤਾਂ
ਦੁਆ ਮੇਰੇ ਲਈ ਪੜ੍ਹਦੀ ਜਾਂਦੀ
ਤੇ ਨਦੀਆਂ ਤੱਕ, ਨੇਹਰਾਂ ਤੱਕ
ਦੁਆਵਾਂ ਤੱਕ, ਖੈਰਾਂ ਤੱਕ
ਓਹ ਮੇਰੀ, ਮੈਂ ਓਹਦਾ
ਸਿਰ ਤੋਂ ਲੈ ਕੇ ਪੈਰਾਂ ਤੱਕ
ਕਿੰਨਾ ਕੀਤਾ ਸਬਰ ਅਸੀਂ
ਦਿਨ ਮਹੀਨੇ ਸਾਲ ਵੇਖੋ
ਅਪਸਰਾ ਹੋ ਗਈ ਹੋਰ ਵੀ ਗੋਰੀ
ਅਪਸਰਾ ਦੇ ਕਮਾਲ ਵੇਖੋ
ਅੱਖਾਂ ਵੇਖੋ, ਰੰਗ ਵੇਖੀ, ਵਾਲ ਵੇਖੋ
ਉਹਨੇ ਪਾਏ ਨੱਕ ਚ ਵਾਲੀ
ਮਰ ਜਾਉਂਗੇ ਚਾਲ ਵੇਖੋ
ਵੇਖਣ ਵਾਲੇਓ ਤੂੰ ਕਿੰ ਕੀ ਵੇਖੋ
ਤੂੰ ਤੇ ਮੇਰਾ ਹਾਲ ਵੇਖੋ

ਜਾਨੀ ਵੇ ਜਾਨੀ ਵੇ ਤੇਰਾ ਜਾਣਾ
ਜਾਨੀ ਵੇ ਜਾਨੀ ਵੇ ਮੈਨੂੰ ਖਾ ਗਿਆ
ਜਾਨੀ ਵੇ ਜਾਨੀ ਵੇ ਹੁਣ ਸਾਸ ਆਇਆ
ਜਾਨੀ ਵੇ ਜਾਨੀ ਵੇ ਤੂੰ ਆ ਗਿਆ
ਜਾਨੀ ਵੇ ਜਾਨੀ ਵੇ ਤੇਰਾ ਜਾਣਾ
ਜਾਨੀ ਵੇ ਜਾਨੀ ਵੇ ਮੈਨੂੰ ਖਾ ਗਿਆ
ਜਾਨੀ ਵੇ ਜਾਨੀ ਵੇ ਹੁਣ ਸਾਸ ਆਇਆ
ਜਾਨੀ ਵੇ ਜਾਨੀ ਵੇ ਤੂੰ ਆ ਗਿਆ
ਜਾਨੀ ਵੇ ਜਾਨੀ ਵੇ

ਬਲਦੀ ਉੱਤੇ ਘੀ ਕਿਉਂ ਪਾਇਆ ਜਾਂਦਾ ਏ
ਉਹਨੂੰ ਚੁਣ ਨੂੰ ਜੀ ਕਿਉਂ ਪਿਆਂਦਾ ਏ?
ਇਹ ਗੱਲ ਮੇਰੇ ਸਮਝ ਨਹੀਂ ਆਈ
ਓਹ ਮਿਲੇ ਤੇ ਮੇਹ ਕਿਉਂ ਪੀਂਦਾ ਏ?
ਐੰਨਾ ਸੱਜੀ ਜਾਂਦੀ ਸੀ, ਐੰਨਾ ਸੱਜੀ ਜਾਂਦੀ ਸੀ
ਆਓ ਅਗਲੇ ਸ਼ੇਰ ਚ ਦੱਸਾਂ ਉਹ ਕਿਵੇਂ ਲੱਗੀ ਜਾਂਦੀ ਸੀ
ਅੰਮ੍ਰਿਤਾ, ਪ੍ਰਿਤਮ ਦੀ ਕਵਿਤਾ ਸ਼ਾਇਰੀ, ਜਾਨਾਬ ਦੀ
ਮੋਹੰਮਦ ਰਫ਼ੀ ਦੀ ਗ਼ਜ਼ਲ, ਉਹ ਕਵਾਲੀ ਨੁਸਰਤ ਸਾਬ ਦੀ
ਮੈਨੂੰ ਮੇਰਾ ਸ਼ੇਰ ਸੁਣਾਉਣ ਲੱਗੀ ਏ ਪਹਿਲੀ ਵਾਰੀ
ਓ ਮੇਰੇ ਅੱਗੇ ਗਾਉਂ ਲੱਗੀ ਏ ਪਹਿਲੀ ਵਾਰੀ

ਤੇਰਾ ਵੇ ਤੇਰਾ ਵੇ ਖ਼ਿਆਲ ਸੀ ਵੇ
ਨਾ ਹੋਕੇ ਵੀ ਤੂੰ ਮੇਰੇ ਨਾਲ ਸੀ ਵੇ
ਜਾਂਦੇ ਜਾਂਦੇ ਮੈਂ ਤੇਰੇ ਹੱਥ ਚੁੰਮੇ ਨਈ
ਮੈਨੂੰ ਅੱਜ ਤੱਕ ਏਹ ਮਲਾਲ ਸੀ ਵੇ
ਤੇਰਾ ਵੇ ਤੇਰਾ ਵੇ

ਕਮਲਿਓ ਫਿਰ ਇਕ ਹੋਰ ਸੁਣਾਵਾਂ
ਸੁਣੇ ਸ਼ੇਰ ਇਕ ਹੋਰ ਸੁਣਾਵਾਂ
ਕੇ ਕੱਖ ਦੇ ਉੱਤੇ ਵੇਖੋ ਲੱਖ ਰੱਖਿਆ ਏ
ਮੈਨੂੰ ਹਵਾ ਦੇ ਉੱਤੇ ਚੱਕ ਰੱਖਿਆ ਏ
ਮੈਂ ਕਿਹਾ ਛੇਤੀ ਛੇਤੀ ਕੋਈ ਤਸਵੀਰ ਖਿੱਚੋ
ਉਹਨੇ ਮੇਰੇ ਮੋੜੇ ਤੇ ਹੱਥ ਰੱਖਿਆ ਏ
ਤੇ ਪਹਿਲੀ ਵਾਰੀ ਯਾਰ ਸਾਡੀ ਤਕਦੀਰ ਨਹੀਂ ਸੀ
ਤਾਲੀਆਂ ਉੱਤੇ ਪਿਆਰ ਦੀ ਲਕੀਰ ਨਹੀਂ ਸੀ
ਜੋ ਅੱਖਾਂ ਦੇ ਵਿਚ ਖਿੱਚੀ ਸੀ ਬੱਸ ਓਹੀ ਸੀ
ਉਹਦੀ ਮੇਰੀ ਕੋਈ ਵੀ ਤਸਵੀਰ ਨਹੀਂ ਸੀ
ਓਹ ਫਕੀਰ ਨਹੀਂ ਸੀ ਜੋ ਸਾਨੂੰ ਪਹਿਲੀ ਵਾਰੀ ਮਿਲਿਆ ਸੀ
ਮੈਂ ਦੁਬਾਰਾ ਮਿਲਿਆ ਉਹਨੂੰ
ਓਹ ਫਕੀਰ ਨਹੀਂ ਸੀ
ਸੀ ਓਹ ਵੀ ਮਾਰੇਆ ਮੁਹੱਬਤ ਦਾ
ਇਹੋ ਨਹੀਂ ਨਾਕਾਬਿਲ ਹੋਇਆ
ਉਹਨੂੰ ਵੀ ਉਹਦਾ ਯਾਰ ਨਹੀਂ ਮਿਲਿਆ
ਆਇਸੇ ਕਰਕੇ ਪਾਗਲ ਹੋਇਆ
ਮੈਨੂੰ ਵੀ ਅਪਸਰਾ ਨਹੀਂ ਮਿਲਣੀ
ਆਇਆ ਕੀ ਖ਼ਿਆਲ ਵੇਖੋ
ਅਪਸਰਾ ਹੋ ਗਈ ਹੋਰ ਵੀ ਗੋਰੀ
ਅਪਸਰਾ ਦੇ ਕਮਾਲ ਵੇਖੋ
ਅੱਖਾਂ ਵੇਖੋ, ਰੰਗ ਵੇਖੀ, ਵਾਲ ਵੇਖੋ
ਉਹਨੇ ਪਾਏ ਨੱਕ ਚ ਵਾਲੀ
ਮਰ ਜਾਉਂਗੇ ਚਾਲ ਵੇਖੋ
ਵੇਖਣ ਵਾਲੇਓ ਤੂੰ ਕਿੰ ਕੀ ਵੇਖੋ
ਤੂੰ ਤੇ ਮੇਰਾ ਹਾਲ ਵੇਖੋ

ਸੋਈ ਮੈਂ, ਸੋਈ ਮੈਂ ਤੇਰੀ ਬਾਂਹ ਉੱਤੇ
ਸੋਈ ਜਿਵੇਂ ਹੈ ਛਾਂ ਛਾਂ ਉੱਤੇ
ਆਜਾ ਵੇ ਆਜਾ, ਅੱਖਾਂ ਤੇ ਮਿਲਾ
ਵੇ ਮੈਂ ਨਹੀਂ ਰਹਿੰਦੀ ਆਸਮਾਨ ਦੇ ਉੱਤੇ
ਸੋਈ ਮੈਂ, ਸੋਈ ਮੈਂ ਤੇਰੀ ਬਾਂਹ ਉੱਤੇ
ਸੋਈ ਜਿਵੇਂ ਹੈ ਛਾਂ ਛਾਂ ਉੱਤੇ
ਆਜਾ ਵੇ ਆਜਾ, ਅੱਖਾਂ ਤੇ ਮਿਲਾ
ਵੇ ਮੈਂ ਨਹੀਂ ਰਹਿੰਦੀ ਆਸਮਾਨ ਦੇ ਉੱਤੇ
ਸੋਈ ਮੈਂ, ਸੋਈ ਮੈਂ

ਉਹਦੇ ਸਹਿਰ ਚ ਕੋਈ ਕਮਾਲ ਤੇ ਹੈ
ਬੇਸੁਰਿਆਂ ਵਿਚ ਤਾਲ ਤੇ ਹੈ
ਕੀ ਹੋਇਆ ਜੇ ਉਹ ਮੇਰੀ ਨਹੀਂ
ਉਹ ਮੇਰੇ ਨਾਲ ਤੇ ਹੈ
ਸਵਾਲ ਤੇ ਹੈ ਸਵਾਲ ਐੰਨੇ ਕੇ ਡਰਦੇ ਅੰਦਰ ਆ
ਮੈਨੂੰ ਲੱਗਿਆ ਜਨਨਤ ਆ ਗਈ
ਫੇਰ ਵੇਖਿਆ ਉਹਦੇ ਘਰ ਦੇ ਅੰਦਰ ਆ
ਉਹਦੇ ਘਰ ਦੇ ਅੰਦਰ ਚਾਰ ਕਦਮ ਤੇ
ਲਟਕਿਆ ਵੇਖਿਆ ਕੰਧਾ ਉੱਤੇ ਪਿਆਰ ਕਦਮ ਤੇ
ਤੇ ਚੰਨ ਵੀ ਪਾਸੇ ਚਾਰੇ ਪਾਸੇ
ਜ਼ਿੰਦਗੀ ਦੇ ਨਜ਼ਾਰੇ ਪਾਸੇ
ਉਹਦੇ ਘਰ ਚੋਂ ਫੋਟੋਆਂ ਮੇਰੀਆਂ
ਇੱਕ ਨਹੀਂ ਚਾਰੇ ਪਾਸੇ
ਮੈਂ ਇੱਕ ਹੋਰ ਵੇਖੀ ਤਸਵੀਰ
ਮੈਨੂੰ ਮਾਰੇਆ ਉਹ ਤਸਵੀਰ ਨੇ
ਲੱਬ ਲੈਿਆ ਏ ਰਾਂਝਾ ਰਾਂਝਾ ਮੇਰੀ ਹੀਰ ਨੇ
ਪਹਿਲਾ ਉਹ ਤਸਵੀਰ ਵੇਖੋ
ਤੇ ਅੱਖਾਂ ਮੇਰੀਆਂ ਲਾਲ ਵੇਖੋ
ਅਪਸਰਾ ਹੋ ਗਈ ਹੋਰ ਵੀ ਗੋਰੀ
ਅਪਸਰਾ ਦੇ ਕਮਾਲ ਵੇਖੋ
ਅੱਖਾਂ ਵੇਖੋ, ਰੰਗ ਵੇਖੀ, ਵਾਲ ਵੇਖੋ

ਛੋੜੀ ਨਾ ਛੋੜੀ ਨਾ ਵੇ   ਨਾ ਛੋੜਨਾ
ਮੋੜੀ ਨਾ ਮੋੜੀ ਨਾ ਵੇ   ਦਿਲ ਨਾ ਮੋੜਨਾ
ਮੇਰੇ ਬਾਰੇ ਨਾ ਸੋਚ ਮੈਂ ਜੀ ਲਵਾਂਗੀ
ਮੇਰੇ ਲਈ ਤੂੰ ਪਰ ਤੇਰਾ ਘਰ ਤੋੜਨਾ
ਛੋੜੀ ਨਾ ਛੋੜੀ ਨਾ ਵੇ   ਨਾ ਛੋੜਨਾ
ਮੋੜੀ ਨਾ ਮੋੜੀ ਨਾ ਵੇ   ਦਿਲ ਨਾ ਮੋੜਨਾ
ਮੇਰੇ ਬਾਰੇ ਨਾ ਸੋਚ ਮੈਂ ਜੀ ਲਵਾਂਗੀ
ਮੇਰੇ ਲਈ ਤੂੰ ਪਰ ਤੇਰਾ ਘਰ ਤੋੜਨਾ
ਛੋੜੀ ਨਾ ਛੋੜੀ ਨਾ

ਮੈਨੂੰ ਉਹਦੀ ਠੋਹੁ, ਉਹਦੀ ਕਿਉਂ ਖੁਮਾਰੀ ਏ ਵੇਖ ਲੋ
ਮੈਨੂੰ ਉਹਦੀ ਠੋਹੁ, ਉਹਦੀ ਕਿਉਂ ਖੁਮਾਰੀ ਏ ਵੇਖ ਲੋ
ਜਿਨੇ ਵੇਖਣਾ ਅਪਸਰਾ ਨੂੰ   ਏਹ ਆਖਰੀ ਵਾਰੀ ਏ ਵੇਖ ਲੋ
ਚਿੱਟੀਆਂ ਚਿੱਟੀਆਂ ਅੱਖੀਆਂ ਨੂ ਕਰ ਲਾਲ   ਪੁੱਛਿਆ ਉਹਨੇ
ਜਾਨ ਮੇਰੀ ਨੇ ਜੋ ਪੁੱਛਿਆ   ਕਮਾਲ ਪੁੱਛਿਆ ਉਹਨੇ
ਮੈਨੂੰ ਸੋਚਿਆ ਨਹੀਂ ਸੀ ਪੁੱਛੇਗੀ ਏਹ ਸਵਾਲ   ਪੁੱਛਿਆ ਉਹਨੇ
ਮੈਨੂੰ ਮੇਰੇ ਬੱਚੇ ਦਾ ਹਾਲ ਪੁੱਛਿਆ ਉਹਨੇ
ਉਹਦਾ ਹੌਂਸਲਾ ਵੇਖੋ, ਉਹਦਾ ਸਵਾਲ ਵੇਖੋ
ਅਪਸਰਾ ਹੋ ਗਈ ਹੋਰ ਵੀ ਗੋਰੀ
ਅਪਸਰਾ ਦੇ ਕਮਾਲ ਵੇਖੋ
ਅੱਖਾਂ ਵੇਖੋ, ਰੰਗ ਵੇਖੀ, ਵਾਲ ਵੇਖੋ
ਉਹਨੇ ਪਾਏ ਨੱਕ ਚ ਵਾਲੀ
ਮਰ ਜਾਉਂਗੇ ਚਾਲ ਵੇਖੋ
ਵੇਖਣ ਵਾਲੇਓ ਤੂੰ ਕਿੰ ਕੀ ਵੇਖੋ
ਤੂੰ ਤੇ ਮੇਰਾ ਹਾਲ ਵੇਖੋ

ਜਾਨੀ ਵੇ ਜਾਨੀ ਵੇ   ਨਾ ਏ ਸੋਚਣਾ ਨਹੀਂ
ਜਾਨੀ ਵੇ ਜਾਨੀ ਵੇ   ਨਾ ਏ ਸੋਚਣਾ ਨਹੀਂ
ਜਾਣ ਦੇ, ਜਾਣ ਦੇ   ਮੁਝੇ ਰੋਕਣਾ ਨਹੀ