Haar Jaani Aa

Haar Jaani Aa

Mehtab Virk

Альбом: Haar Jaani Aa
Длительность: 4:20
Год: 2014
Скачать MP3

Текст песни

ਕਈ ਵਾਰੀ ਸੋਚਾਂ, "ਐਵੇਂ ਕਾਹਦਾ ਪਿਆਰ ਹੋ ਗਿਆ?
ਹੋਇਆ ਵੀ ਤਾਂ ਹੋਇਆ ਐਨਾ ਜ਼ਿਆਦਾ ਪਿਆਰ ਹੋ ਗਿਆ"

ਉਹਦੇ ਬਿਨਾਂ ਰਹਿਣਾ ਲੱਗੇ ਬੜਾ ਔਖਾ
ਚੁੱਪ ਰਹਿ ਕੇ ਸਾਰ ਜਾਨੀ ਆ

ਝੱਟ ਆਖ ਦਿੰਦੈ, "ਤੋੜ ਦੇਣੀ ਯਾਰੀ"
ਓਥੇ ਫ਼ਿਰ ਮੈਂ ਹਾਰ ਜਾਨੀ ਆਂ
ਝੱਟ ਆਖ ਦਿੰਦੈ, "ਤੋੜ ਦੇਣੀ ਯਾਰੀ"
ਓਥੇ ਫ਼ਿਰ ਮੈਂ ਹਾਰ ਜਾਨੀ ਆਂ, ਹੋ

ਇਕ-ਦੋ ਵਾਰੀ ਗੱਲ ਬੰਦ ਜਦੋਂ ਹੋਈ ਸੀ
ਉਹਦੇ ਕੋਲ ਜਾ ਕੇ ਹੱਥ ਜੋੜ-ਜੋੜ ਰੋਈ ਸੀ
ਮੈਂ ਉਹਦੇ ਕੋਲ ਜਾ ਕੇ ਹੱਥ ਜੋੜ-ਜੋੜ ਰੋਈ ਸੀ

ਉਹਨੂੰ ਲੱਭ ਗਈ ਐ ਮੇਰੀ ਕਮਜ਼ੋਰੀ
ਤਾਂ ਹੀ ਮੈਂ ਸਹਾਰ ਜਾਨੀ ਆਂ

ਝੱਟ ਆਖ ਦਿੰਦੈ, "ਤੋੜ ਦੇਣੀ ਯਾਰੀ"
ਓਥੇ ਫ਼ਿਰ ਮੈਂ ਹਾਰ ਜਾਨੀ ਆਂ
ਝੱਟ ਆਖ ਦਿੰਦੈ, "ਤੋੜ ਦੇਣੀ ਯਾਰੀ"
ਓਥੇ ਫ਼ਿਰ ਮੈਂ ਹਾਰ ਜਾਨੀ ਆਂ, ਹੋ

ਚਾਹਵਾਂ ਕਿਸੇ ਹੋਰ ਨੂੰ, ਖਿਆਲ ਹੀ ਨਹੀਂ ਉਠਦਾ
ਹੋਵਾਂ ਕਿਸੇ ਹੋਰ ਦੀ, ਸਵਾਲ ਹੀ ਨਹੀਂ ਉਠਦਾ
ਮੈਂ ਹੋਵਾਂ ਕਿਸੇ ਹੋਰ ਦੀ, ਸਵਾਲ ਹੀ ਨਹੀਂ ਉਠਦਾ

ਮੈਂ ਤਾਂ ਕਿਸੇ ਵੱਲ ਨਿਗਾਹ ਹੀ ਨਹੀਂ ਮਾਰਦੀ
ਜਦੋਂ ਕਿਤੇ ਬਾਹਰ ਜਾਨੀ ਆਂ

ਝੱਟ ਆਖ ਦਿੰਦੈ, "ਤੋੜ ਦੇਣੀ ਯਾਰੀ"
ਓਥੇ ਫ਼ਿਰ ਮੈਂ ਹਾਰ ਜਾਨੀ ਆਂ
ਝੱਟ ਆਖ ਦਿੰਦੈ, "ਤੋੜ ਦੇਣੀ ਯਾਰੀ"
ਓਥੇ ਫ਼ਿਰ ਮੈਂ ਹਾਰ ਜਾਨੀ ਆਂ, ਹੋ

ਸੱਚ ਦੱਸਾਂ ਜਦੋਂ ਮੁੜ-ਮੁੜ ਕੇ ਉਹ ਲੜਦਾ
ਕਈ ਵਾਰੀ ਗੁੱਸਾ ਵੈਸੇ ਮੈਨੂੰ ਵੀ ਹੈ ਚੜ੍ਹਦਾ
ਕਈ ਵਾਰੀ ਗੁੱਸਾ ਵੈਸੇ ਮੈਨੂੰ ਵੀ ਹੈ ਚੜ੍ਹਦਾ

ਗੁੱਸਾ ਭੁੱਲ ਜਾਵਾਂ ਉਹਦੇ ਮੂਹਰੇ ਆ ਕੇ
ਤੇ ਸ਼ਿਕਵੇ ਨਕਾਰ ਜਾਨੀ ਆਂ

ਝੱਟ ਆਖ ਦਿੰਦੈ, "ਤੋੜ ਦੇਣੀ ਯਾਰੀ"
ਓਥੇ ਫ਼ਿਰ ਮੈਂ ਹਾਰ ਜਾਨੀ ਆਂ
ਝੱਟ ਆਖ ਦਿੰਦੈ, "ਤੋੜ ਦੇਣੀ ਯਾਰੀ"
ਓਥੇ ਫ਼ਿਰ ਮੈਂ ਹਾਰ ਜਾਨੀ ਆਂ, ਹੋ