Sabh Da Ho Ke Dekh Leya

Sabh Da Ho Ke Dekh Leya

Dhadi Jatha Giani Tarsem Singh Ji Moranwali

Длительность: 6:07
Год: 2018
Скачать MP3

Текст песни

ਮੈਂ ਸਭ ਦਾ ਹੋ ਕੇ ਵੇਖ ਲਿਆ
ਇੱਕ ਤੇਰਾ ਹੋਣਾ ਬਾਕੀ ਏ ll
ਮੈਂ ਆਪਣਾ ਸਭ ਕੁਝ ਖੋਹ ਬੈਠਾ
ਹੁਣ ਆਪ ਖੋਹਣਾ ਬਾਕੀ ਏ
ਮੈਂ ਸਭ ਦਾ ਹੋ ਕੇ ਵੇਖ ਲਿਆ
ਇੱਕ ਤੇਰਾ ਹੋਣਾ ਬਾਕੀ ਏ ll

ਤੂੰ ਹੀ ਹੈ ਮਾਤ ਪਿਤਾ ਗੁਰ ਤੂੰ ਹੀ ਹੈ
ਤੂੰ ਹੀ ਹੈ ਪੋਖਣਹਾਰ ਗੁਸਾਈ ਏ
ਤੇਰੋ ਹੀ ਮਾਨ ਔਰ ਤਾਣ ਤੇਰੋ ਹੀ
ਤੇਰੋ ਹੀ ਆਸ ਭਰੋਸਾ ਕਹੀਏ

ਤੇਰੀ ਯਾਦ 'ਚ ਰੋ ਰੋ ਐ ਪ੍ਰੀਤਮ
ਸਭ ਪਾਣੀ ਮੁੱਕ ਗਿਆ ਅੱਖੀਆਂ ਦਾ ll
ਸਭ ਪਾਣੀ ਮੁੱਕ ਗਿਆ ਅੱਖੀਆਂ ਦਾ ll
ਹੁਣ ਖੂਨ ਜਿਗਰ ਦਾ
ਹੁਣ ਖੂਨ ਜਿਗਰ ਦਾ ਅੱਖੀਆਂ ਰਾਹ
ਰੋ ਰੋ ਕੇ ਚੋਣਾਂ ਬਾਕੀ ਏ
ਮੈਂ ਸਭ ਦਾ ਹੋ ਕੇ ਵੇਖ ਲਿਆ
ਇੱਕ ਤੇਰਾ ਹੋਣਾ ਬਾਕੀ ਏ ll

ਮੇਰੀ ਉਮਰ ਚਲੀ ਗਈ ਅੱਜ ਤੀਕਰ
ਲੋਕਾਂ ਦੇ ਰੋਣੇ ਰੌਂਦੇ ਦੀ ll
ਲੋਕਾਂ ਦੇ ਰੋਣੇ ਰੌਂਦੇ ਦੀ ll
ਲੋਕਾਂ ਦੇ ਰੌਣੇ ਰੋ ਬੈਠਾ
ਹੁਣ ਆਪਣਾ ਰੌਣਾ ਬਾਕੀ ਏ
ਮੈਂ ਸਭ ਦਾ ਹੋ ਕੇ ਵੇਖ ਲਿਆ
ਇੱਕ ਤੇਰਾ ਹੋਣਾ ਬਾਕੀ ਏ ll

ਸੇਵ ਕਰੋ ਕਰੁਨਾ ਨਿਧਿ ਕੀ ਜਿਹ ਸ੍ਰੇਵਤ ਚਾਰ ਪਦਾਰਥ ਪੱਯੈ ॥
ਨਾਮ ਲਿਯੋ ਜਮ ਤ੍ਰਾਸ ਮਿਟੈ ਕਲਿ ਕਾਲ ਨਸੈ ਹਰਿ ਸਰਨ ਸਿਧੱਯੈ ॥
ਲੋਕ ਪ੍ਰਲੋਕ ਸਭੀ ਸੁਧਰੋ ਹਰਿ ਭਗਤਿ ਪ੍ਰਾਪਤਿ ਹੋਇ ਧਿਅੱਧੈ ॥
ਦਾਸ ਗੁਬਿੰਦ ਫਤਹ ਸਤਿਗੁਰ ਕੀ ਐਸੋ ਪ੍ਰਭ ਛੋਡ ਅਵਰ ਕਤ ਜੱਯੈ

ਤੂੰ ਹੀ ਤੂੰ ਹੀ ਵਾਹਿਗੁਰੂ ਤੂੰ ਹੀ ਤੂੰ ਹੀ
ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ

ਸ਼ਰਧਾ ਦਾ ਧਾਗਾ ਵੱਟ ਲਿਆ
ਸੱਧਰਾਂ ਦੀਆਂ ਕਲੀਆਂ ਚੁਣ ਲਈਆਂ ll
ਸੱਧਰਾਂ ਦੀਆਂ ਕਲੀਆਂ ਚੁਣ ਲਈਆਂ ll
ਤੇਰੇ ਸੌਹਣੇ ਗੱਲ ਵਿਚ ਪਾਉਣ ਲਈ
ਬਸ ਹਾਰ ਪਰੌਣਾ ਬਾਕੀ ਏ
ਮੈਂ ਸਭ ਦਾ ਹੋ ਕੇ ਵੇਖ ਲਿਆ
ਇੱਕ ਤੇਰਾ ਹੋਣਾ ਬਾਕੀ ਏ ll

ਭਾਵੇਂ ਮੈ ਤੱਨ ਦਾ ਚਿੱਟਾ ਹਾਂ
ਕੀ ਕਰਨਾ ਇਸ ਚਿੱਟ ਆਈ ਨੂੰ
ਕੀ ਕਰਨਾ ਇਸ ਚਿੱਟ ਆਈ ਨੂੰ
ਜਨਮਾ ਦੇ ਕਾਲੇ ਇਸ ਮੰਨ ਦੀ
ਕਾਲਖ ਨੂੰ ਧੋਣਾ ਬਾਕੀ ਏ
ਮੈਂ ਸਭ ਦਾ ਹੋ ਕੇ ਵੇਖ ਲਿਆ
ਇੱਕ ਤੇਰਾ ਹੋਣਾ ਬਾਕੀ ਏ ll

ਨਿਮਾਨੇ ਕੋ ਮਾਨ, ਨਿਤਾਨੇ ਕੋ ਤਾਨ
ਨਿਥਾਵੇ ਕੋ ਥਾਵ ਤੁਹੀਂ ਸਭਿ-ਗੱਯੈ ।।
ਪਾਵ ਪਰੋ ਪ੍ਮੇਸ‌੍ਰਰ ਤੋਹਿ ਕੈ
ਬਾਰੰਬਾਰ ਤੁਝੈ ਬਲਿ ਜੱਯੈ ॥੨੨੨॥੮੫੨॥੧੬੦੬॥

ਇਹ ਸੋਹਲ ਤੇ ਕੋਮਲ ਕੋਮਲ
ਇਹ ਸੋਹਲ ਤੇ ਕੋਮਲ ਕੋਮਲ ਦਿਲ ਮੇਰਾ
ਰਾਹ ਵਿਚ ਢੇਰੀਆਂ ਢਾਅ ਬੈਠਾ
ਰਾਹ ਵਿਚ ਢੇਰੀਆਂ ਢਾਅ ਬੈਠਾ
ਅੱਜੇ ਪਿਆਰ ਦਾ
ਅੱਜੇ ਪਿਆਰ ਦਾ ਪੈਂਡਾ ਮੁਕੇਯਾ ਨਹੀਂ
ਮੰਜਿਲ ਨੂੰ ਛੋਹਣਾ ਬਾਕੀ ਏ
ਮੈਂ ਸਭ ਦਾ ਹੋ ਕੇ ਵੇਖ ਲਿਆ
ਇੱਕ ਤੇਰਾ ਹੋਣਾ ਬਾਕੀ ਏ ll
ਮੈਂ ਸਭ ਦਾ ਹੋ ਕੇ ਵੇਖ ਲਿਆ
ਇੱਕ ਤੇਰਾ ਹੋਣਾ ਬਾਕੀ ਏ ll